ਚਿੰਤਪੁਰਨੀ ਜਾ ਰਹੀ ਬੱਸ ਦੀ ਬ੍ਰੇਕ ਹੋਈ ਫੇਲ੍ਹ, ਡਰਾਈਵਰ ਦੀ ਸੂਝ-ਬੂਝ ਦੇ ਨਾਲ ਟਲਿਆ ਵੱਡਾ ਹਾਦਸਾ - ਬੱਸ ਹਾਦਸਾ
ਫਾਜ਼ਿਲਕਾ: ਹਨੂਮਾਨਗਡ਼੍ਹ ਤੋਂ ਰਵਾਨਾ ਹੋ ਕੇ ਚਿੰਤਪੁਰਨੀ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਜਦੋਂ ਅਬੋਹਰ ਪਹੁੰਚੀ ਤਾਂ ਅਚਾਨਕ ਉਸ ਦੀ ਬਰੇਕ ਫੇਲ ਹੋ ਗਈ ਜਿਸ ਕਰਕੇ ਉਸ ਨੇ ਪੀਟਰ ਰੇਹੜੇ ਨੂੰ ਟੱਕਰ ਮਾਰ ਦਿੱਤੀ। ਓਵਰਬ੍ਰਿਜ ਦੀ ਸਟੀਲ ਗਰਿੱਲਾਂ ਤੋੜਦੀ ਹੋਈ ਬੱਸ ਫਲਾਈਓਵਰ ਤੋਂ ਥੱਲੇ ਉਤਰੀ ਜਿਸ ਕਾਰਨ ਸਵਾਰੀਆਂ ਦੇ ਵਿੱਚ ਅਫ਼ਰਾ ਤਫ਼ਰੀ ਮੱਚ ਗਈ। ਇਹ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਦੀ ਸੂਝ ਬੂਝ ਦੇ ਨਾਲ ਵੱਡੇ ਹਾਦਸੇ ਨੂੰ ਹੋਣ ਤੋਂ ਬਚਾਅ ਲਿਆ ਗਿਆ। ਇਸ ਦੌਰਾਨ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਜਦ ਕਿ ਲੋਕਾਂ ਵੱਲੋਂ ਪੰਜਾਬ ਸਰਕਾਰ ਤੋਂ ਰੋਡਵੇਜ਼ ਦੀਆਂ ਚੰਗੀਆਂ ਬੱਸਾਂ ਲੰਮੇ ਰੂਟਾਂ ਤੇ ਚਲਾਉਣ ਦੀ ਗੱਲ ਕੀਤੀ ਜਾ ਰਹੀ।
Last Updated : May 14, 2022, 3:17 PM IST