ਪਾਬੰਧੀ ਦੇ ਬਾਵਜੂਦ ਜਾਨ ’ਤੇ ਖੇਡ ਨਹਿਰ ਵਿੱਚ ਨਹਾ ਰਹੇ ਨੇ ਬੱਚੇ - ਨਹਿਰਾਂ ਵਿੱਚ ਹੋਰ ਪਾਣੀ ਛੱਡਿਆ
ਪਠਾਨਕੋਟ: ਗਰਮੀ ਦੇ ਮੌਸਮ ਵਿੱਚ ਅਕਸਰ ਹੀ ਨੌਜਵਾਨ ਗਰਮੀ ਤੋਂ ਬਚਣ ਲਈ ਨਹਿਰਾਂ ਦਾ ਰੁਖ ਕਰਦੇ ਦੇਖੇ ਜਾਂਦੇ ਹਨ, ਪਰ ਫਸਲਾਂ ਦੀ ਸਿੰਚਾਈ ਦਾ ਸਮਾਂ ਹੋਣ ਕਾਰਨ ਰਣਜੀਤ ਸਾਗਰ ਡੈਮ ਨੇ ਲੋਕਾਂ ਨੂੰ ਨਹਿਰਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ, ਕਿਉਂਕਿ ਕਿਸੇ ਵੀ ਸਮੇਂ ਮੰਗ ਅਨੁਸਾਰ ਨਹਿਰਾਂ ਵਿੱਚ ਹੋਰ ਪਾਣੀ ਛੱਡਿਆ ਜਾ ਸਕਦਾ ਹੈ। ਇਸ ਦੇ ਬਾਵਜੂਦ ਹੁਕਮਾਂ ਦੀ ਅਣਦੇਖੀ ਕਰਦਿਆਂ ਨੌਜਵਾਨ ਨਹਿਰਾਂ ਵਿੱਚ ਨਹਾਉਂਦੇ ਦੇਖੇ ਜਾਂਦੇ ਹਨ ਤੇ ਇਸ ਤਰ੍ਹਾਂ ਪਠਾਨਕੋਟ ਵਿੱਚ ਬੱਚੇ ਵੀ ਨਹਿਰ ਵਿੱਚ ਨਹਾ ਰਹੇ ਹਨ। ਇਸ ਮੌਕੇ ਪੁਲਿਸ ਅਧਿਕਾਰੀ ਵੀ ਪਰਿਵਾਰਾਂ ਨੂੰ ਅਪੀਲ ਕਰਦੇ ਦੇਖੇ ਗਏ, ਉਨ੍ਹਾਂ ਕਿਹਾ ਕਿ ਇਹ ਫ਼ਸਲਾਂ ਦੀ ਸਿੰਜਾਈ ਦਾ ਸਮਾਂ ਹੈ, ਜਿਸ ਕਾਰਨ ਨਹਿਰਾਂ ਦੀ ਮਾਤਰਾ ਕਦੇ ਵੀ ਵੱਧ ਸਕਦੀ ਹੈ, ਇਸ ਲਈ ਬੱਚਿਆਂ ਨੂੰ ਨਹਿਰਾਂ ਵੱਲ ਨਾ ਜਾਣ ਦਿੱਤਾ ਜਾਵੇ ਤਾਂ ਜੋ ਹਾਦਸੇ ਤੋਂ ਬਚਿਆ ਜਾ ਸਕੇ।