ਦਿਨੋਂ ਦਿਨ ਵੱਧਦੀ ਗਰਮੀ ਕਾਰਨ ਬੱਚੇ ਹੋਏ ਬਿਮਾਰੀਆਂ ਦਾ ਸ਼ਿਕਾਰ !
ਬਠਿੰਡਾ: ਸੂਬੇ ਭਰ ’ਚ ਪੈ ਰਹੀ ਹੁੰਮਸ ਭਰੀ ਗਰਮੀ ਨੇ ਜਿੱਥੇ ਆਮ ਜਨਜੀਵਨ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ ਉੱਥੇ ਹੀ ਦੂਜੇ ਪਾਸੇ ਛੋਟੇ ਬੱਚਿਆਂ ’ਤੇ ਵੀ ਇਸਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦਈਏ ਕਿ ਬਠਿੰਡਾ ਦੇ ਸਿਵਲ ਹਸਪਤਾਲ ਚ ਛੋਟੇ ਬੱਚਿਆ ਦੀ ਗਿਣਤੀ 150 ਤੱਕ ਵਧ ਗਈ ਹੈ। ਇਸ ਸਬੰਧ ’ਚ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਹੁੰਮਸ ਭਰੀ ਗਰਮੀ ਕਾਰਨ ਮਰੀਜ ਵਧੇ ਹਨ। ਹਰ ਰੋਜ਼ ਉਲਟੀਆਂ ਅਤੇ ਦਸਤ ਬੁਖਾਰ ਦੇ ਮਰੀਜ ਆ ਰਹੇ ਹਨ। ਇਨ੍ਹਾਂ ’ਚ ਨਵੇਂ ਜੰਮੇ ਬੱਚਿਆਂ ਤੋਂ ਲੈ ਕੇ ਹਰ ਉਮਰ ਦੇ ਬੱਚੇ ਸ਼ਾਮਲ ਹਨ। ਨਾਲ ਹੀ ਡਾਕਟਰ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਬੱਚਿਆਂ ਨੂੰ ਬਾਹਰੀ ਖਾਣਾ ਨਾ ਖਾਣ ਦੇਣ ਅਤੇ ਸਾਫ਼ ਸੁਥਰਾ ਖਾਣਾ ਖਵਾਉਣ ਅਤੇ ਗਰਮੀ ਤੋਂ ਬਚ ਕੇ ਰਹਿਣ।