ਪਿੰਡ ਦੇ ਛੱਪੜ ਵਿੱਚ ਡੁੱਬਣ ਨਾਲ ਬੱਚੇ ਦੀ ਮੌਤ - ਛੱਪੜ ਵਿੱਚ ਡੁੱਬਣ ਨਾਲ ਬੱਚੇ ਦੀ ਮੌਤ
ਜਲੰਧਰ ਦੇ ਹਲਕਾ ਆਦਮਪੁਰ ਦੇ ਪਿੰਡ ਧੋਗੜੀ ਵਿੱਚ ਇੱਕ ਛੱਪੜ ਨੁਮਾ ਤਲਾਬ ਵਿਚ ਆਪਣੇ ਦੋਸਤਾਂ ਨਾਲ ਨਹਾਉਣ ਗਏ ਬੱਚੇ ਦੀ ਡੁੱਬ ਕੇ ਮੌਤ (child died due to drowning in a pond) ਹੋ ਗਈ। ਮ੍ਰਿਤਕ ਬੱਚੇ ਦੀ ਮਾਤਾ ਅਨੀਤਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਜਸ਼ਨਦੀਪ ਸਿੰਘ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਦਾ ਹੈ ਅਤੇ ਉਹ ਬੀਤੇ ਦਿਨ ਕਰੀਬ ਦੋ ਵਜੇ ਘਰ ਆਇਆ ਅਤੇ ਸਕੂਲ ਵਾਲਾ ਬਸਤਾ ਰੱਖ ਕੇ ਘਰੋਂ ਬਾਹਰ ਚਲਾ ਗਿਆ। ਜੋ ਕਿ ਸ਼ਾਮ ਤੱਕ ਆਪਣੇ ਘਰ ਵਾਪਸ ਨਹੀਂ ਪਰਤਿਆ, ਜਿਸ ਦੀ ਪਿੰਡ ਵਿੱਚ ਕਾਫੀ ਭਾਲ ਕੀਤੀ ਗਈ। ਜਦੋਂ ਜਸ਼ਨਦੀਪ ਬਾਰੇ ਨਾ ਪਤਾ ਲੱਗਾ ਤਾਂ ਘਰੇਲੂ ਮੈਂਬਰਾਂ ਵੱਲੋਂ ਜੰਡੂਸਿੰਘਾ ਪੁਲਿਸ ਚੌਕੀ ਦੇ ਮੁਲਾਜ਼ਮਾਂ ਨੂੰ ਸੂਚਿਤ ਕੀਤਾ ਗਿਆ। ਜਸ਼ਨਦੀਪ ਦੇ ਪਿਤਾ ਬਲਜੀਤ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਰੀਬ ਸੱਤ ਵਜੇ ਪਤਾ ਲੱਗਾ ਕਿ ਉਨ੍ਹਾਂ ਦੇ ਬੱਚੇ ਦੀ ਲਾਸ਼ ਪਿੰਡ ਦੇ ਛੱਪੜ ਨੁਮਾ ਤਲਾਬ ਵਿੱਚ ਪਈ ਹੈ। ਫਿਲਹਾਲ ਜੰਡੂਸਿੰਘਾ ਪੁਲਿਸ ਨੇ 174 ਦੀ ਕਾਰਵਾਈ ਕੀਤੀ ਹੈ ਅਤੇ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹੋਸਟਲ ਅੰਦਰ ਪਹੁੰਚਾ ਦਿੱਤਾ ਹੈ।