ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਚੀਫ ਜਸਟਿਸ ਐੱਨਵੀ ਰਮਨਾ - Chief Justice of India NV Ramana
ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ਵਿਖੇ ਭਾਰਤ ਦੇ ਚੀਫ ਜਸਟਿਸ (Chief Justice of India) ਐੱਨਵੀ ਰਮਨਾ ਪਰਿਵਾਰ ਸਮੇਤ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਗੁਰੂਬਾਣੀ ਸਰਬਨ ਕੀਤੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ। ਇਸ ਮੌਕੇ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ (Shiromani Gurdwara Parbandha Committee) ਵੱਲੋਂ ਸਨਮਾਨਿਤ ਕੀਤੀ ਗਿਆ। ਇਸ ਤੋਂ ਪਹਿਲਾਂ ਭਾਰਤ ਦੇ ਚੀਫ ਜਸਟਿਸ (Chief Justice of India) ਐੱਨਵੀ ਰਮਨਾ ਪਰਿਵਾਰ ਸਮੇਤ ਸ਼ਹੀਦਾਂ ਦੇ ਸਥਾਨ ਜਲ੍ਹਿਆਵਾਲਾ ਬਾਗ਼ (Jalliawala Bagh) ਵਿਖੇ ਵੀ ਪਹੁੰਚੇ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।