ਕੈਮਿਸਟ ਆਰਗੇਨਾਈਜੇਸ਼ਨ ਨੇ ਲਗਾਇਆ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਚੈਕਅੱਪ ਕੈਂਪ - ਕੈਂਪ ਸ੍ਰੀ ਦਰਬਾਰ ਸਾਹਿਬ
ਤਰਨਤਾਰਨ: ਸ੍ਰੀ ਗੁਰੂ ਅਰਜਨ ਦੇਵ ਜੀ ਦੇ 416 ਵੇ ਸ਼ਹੀਦੀ ਪੂਰਬ ਨੂੰ ਸਮਰਪਿਤ ਕੈਮਿਸਟ ਆਰਗੇਨਾਈਜੇਸ਼ਨ ਜ਼ਿਲ੍ਹਾਂ ਤਰਨਤਾਰਨ ਵੱਲੋਂ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਚੈਕਅੱਪ ਕੈਂਪ ਲਗਾਇਆ ਗਿਆ। ਇਹ ਕੈਂਪ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸਵੇਰੇ ਤੋ ਲਗਾਇਆ ਗਿਆ ਜਿਸ ਵਿੱਚ ਕਰੀਬ 300 ਲੋਕਾਂ ਦਾ ਚੈੱਕਅਪ ਕੀਤਾ ਗਿਆ ਅਤੇ ਉਨ੍ਹਾਂ ਨੂੰ ਮਾਹਿਰ ਡਾਕਟਰਾਂ ਨਾਲ ਸੰਪਰਕ ਕਰਨ ਲਈ ਅਪੀਲ ਕੀਤੀ।