Checking:ਪੁਲਿਸ ਵੱਲੋਂ ਬੱਸ ਸਟੈਂਡ ਦੀ ਕੀਤੀ ਗਈ ਰੁਟੀਨ ਚੈਕਿੰਗ - ਪੁਲਿਸ ਵੱਲੋਂ ਬੱਸ ਸਟੈਂਡ
ਜਲੰਧਰ:ਪੁਲਿਸ ਵੱਲੋਂ ਜਲੰਧਰ ਦੇ ਬੱਸ ਸਟੈਂਡ (Bus Stand)ਦੀ ਰੁਟੀਨ ਚੈਕਿੰਗ (Routine Checking)ਕੀਤੀ ਗਈ।ਜਲੰਧਰ ਦੇ ਭੀੜ-ਭਾੜ ਵਾਲੇ ਇਲਾਕਿਆਂ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਹੀ ਮੁਸਤੈਦੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ।ਇਸ ਮੌਕੇ ਪੁਲਿਸ ਅਧਿਕਾਰੀ ਜਗਮੋਹਨ ਸਿੰਘ ਨੇ ਬੱਸ ਚਾਲਕਾਂ ਤੇ ਬੱਸਾਂ ਦੇ ਕੰਡਕਟਰਾਂ ਨੂੰ ਚੌਕਸ ਰਹਿਣ ਲਈ ਕਿਹਾ।ਉਨ੍ਹਾਂ ਨੇ ਕਿਹਾ ਕਿ ਇਹ ਰੁਟੀਨ ਚੈਕਿੰਗ ਅਤੇ ਬੱਸ ਚਾਲਕਾਂ ਨੂੰ ਕਿਸੇ ਸ਼ੱਕੀ ਵਸਤੂ ਜਾਂ ਸ਼ੱਕੀ ਵਿਅਕਤੀ ਵਿਖਾਈ ਦਿੰਦਾ ਹੈ ਤਾਂ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ।ਉਨ੍ਹਾਂ ਨੇ ਦੱਸਿਆ ਕਿ ਇਹ ਚੈਕਿੰਗ ਇਸ ਲਈ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਸ਼ਰਾਰਤੀ ਅਨਸਰਾਂ ਨੂੰ ਇਹ ਪਤਾ ਰਹੇ ਕਿ ਪੁਲਿਸ ਹਰ ਵੇਲੇ ਚੌਕਸ ਹੈ।