ਜੱਸੀ ਕਤਲ ਕਾਂਡ: 19 ਸਾਲ ਬਾਅਦ ਮਾਂ ਤੇ ਮਾਮੇ ਵਿਰੁੱਧ ਦੋਸ਼ ਤੈਅ
ਜੱਸੀ ਕਤਲ ਕਾਂਡ ਮਾਮਲੇ ਵਿੱਚ ਸੰਗਰੂਰ ਅਦਾਲਤ ਨੇ ਜੱਸੀ ਦੀ ਮਾਂ ਤੇ ਮਾਮੇ ਉੱਤੇ ਚਾਰਜ ਫਰੇਮ ਕਰ ਦਿੱਤਾ ਹੈ ਜਿਸ ਦੀ ਅਗਲੀ ਸੁਣਵਾਈ ਲਈ ਤਰੀਕ 5 ਅਕਤੂਬਰ ਦਿੱਤੀ ਗਈ। ਦੱਸ ਦਈਏ ਕਿ 19 ਸਾਲ ਪਹਿਲਾ ਜਸਵਿੰਦਰ ਕੌਰ ਸਿੱਧੂ ਉਰਫ ਜੱਸੀ ਸਿੱਧੂ ਦੇ ਹੋਏ ਕਤਲ ਦੇ ਮਾਮਲੇ ਵਿੱਚ ਇਕ ਨਾਵਾਂ ਮੋੜ ਸਾਹਮਣੇ ਆਇਆ ਹੈ। ਜੱਸੀ ਸਿੱਧੂ ਨੇ ਸੁਖਵਿੰਦਰ ਸਿੰਘ ਮਿੱਠੂ ਨਾਂਅ ਦੇ ਮੁੰਡੇ ਨਾਲ ਕੈਨੇਡਾ ਤੋਂ ਆ ਕੇ ਪੰਜਾਬ ਵਿੱਚ ਪ੍ਰੇਮ ਵਿਆਹ ਕੀਤਾ ਸੀ। ਇਸ ਤੋ ਬਾਅਦ ਜੱਸੀ ਦੀ ਮਾਂ ਅਤੇ ਉਸ ਦੇ ਮਾਮੇ ਨੇ ਜੱਸੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ ਮੁੰਡੇ ਮਿੱਠੂ ਨੂੰ ਅਧਮਰਾ ਕਰ ਕੇ ਸੁੱਟ ਦਿੱਤਾ ਸੀ। ਬਾਅਦ ਵਿੱਚ ਮਾਮਲੇ ਦੀ ਜਦੋ ਪੂਰੀ ਜਾਂਚ ਹੋਈ ਤਾਂ ਪਤਾ ਲਗਾ ਕਿ ਜੱਸੀ ਦੇ ਮਾਮੇ ਅਤੇ ਉਸ ਦੀ ਮਾਂ ਨੇ ਹੀ ਜੱਸੀ ਨੂੰ ਮਾਰਨ ਲਈ ਸੁਪਾਰੀ ਦਿਤੀ ਸੀ।