ਸੈਕਟਰ 16 ਦੇ ਸਰਕਾਰੀ ਹਸਪਤਾਲ ਵਿੱਚ ਹੰਗਾਮਾ, ਪੁਲਿਸ ਵੱਲੋਂ ਲਾਠੀਚਾਰਜ - ਕੋਰੋਨਾ ਪਾਜ਼ੀਟਿਵ
ਚੰਡੀਗੜ੍ਹ: ਮ੍ਰਿਤਕ ਦੇਹ ਨੂੰ ਲੈ ਕੇ ਸੈਕਟਰ 16 ਦੇ ਸਰਕਾਰੀ ਹਸਪਤਾਲ 'ਚ ਕਾਫੀ ਹੰਗਾਮਾ ਹੋਇਆ ਹੈ। ਮ੍ਰਿਤਕ ਦੇ ਪਰਿਵਾਰਾਂ ਵੱਲੋਂ ਲਾਸ਼ ਨੂੰ ਲੈ ਕੇ ਜਾਣ ਲਈ ਇੰਨਾ ਹੰਗਾਮਾ ਹੋਇਆ ਕਿ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਇਸ ਤੇ ਪਰਿਵਾਰਕ ਮੈਂਬਰਾਂ ਨੇ ਵੀ ਹਸਪਤਾਲ 'ਚ ਹੰਗਾਮਾ ਕੀਤਾ। ਹੰਗਾਮੇ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਲਾਸ਼ ਕੋਰੋਨਾ ਪਾਜੀਟਿਵ ਸੀ ਅਤੇ ਪਰਿਵਾਰਕ ਮੈਂਬਰ ਉਸ ਨੂੰ ਲੈ ਜਾਣ ਦੀ ਜਿੱਦ ਕਰ ਰਹੇ ਸਨ। ਜਿਸ 'ਤੇ ਕੋਰੋਨਾ ਨਿਯਮਾਂ ਤਹਿਤ ਹਸਪਤਾਲ ਪ੍ਰਬੰਧਕਾਂ ਵਲੋਂ ਲਾਸ਼ ਨੂੰ ਵਾਰਿਸਾਂ ਨੂੰ ਸੌਂਪਣ ਤੋਂ ਮਨਾਂ ਕੀਤਾ ਜਾ ਰਿਹਾ ਸੀ।