ਕਿਸਾਨਾਂ ਦੇ ਵੱਲੋਂ ਭਾਰਤ ਬੰਦ ਦੇ ਸੱਦੇ 'ਚ ਬੱਸ ਸਟੈਂਡ 'ਤੇ ਪਸਰੀ ਸੁੰਨ - Farmers call for India shutdown
ਚੰਡੀਗੜ੍ਹ: ਦੇਸ਼ ਭਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਭਾਰਤ ਬੰਦ ਦੇ ਸੱਦੇ ਤਹਿਤ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਲਗਾਤਾਰ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਦਾ ਅਸਰ ਚੰਡੀਗੜ੍ਹ ਸੈਕਟਰ 43 ਦੇ ਬੱਸ ਸਟੈਂਡ 'ਤੇ ਵੀ ਵੇਖਣ ਨੂੰ ਮਿਲਿਆ। ਪੰਜਾਬ ਬੰਦ ਹੋਣ ਕਰਕੇ ਸੈਕਟਰ 43 ਬੱਸ ਸਟੈਂਡ ਤੋਂ ਕੋਈ ਬੱਸਾਂ ਰਵਾਨਾ ਨਹੀਂ ਹੋਈਆਂ ਅਤੇ ਬੱਸ ਸਟੈਂਡ 'ਤੇ ਕੋਈ ਸਵਾਰੀ ਦੇਖਣ ਨੂੰ ਮਿਲੀ। ਇੱਥੇ ਚੰਡੀਗੜ੍ਹ ਨੂੰ ਸੈਕਟਰ ਦੇ ਵਿੱਚ ਆਪਸ 'ਚ ਜੋੜਨ ਵਾਲੀਆਂ ਲੋਕਲ ਬੱਸਾਂ ਹੀ ਵਿਖਾਈ ਦਿੱਤੀਆਂ।