ਚੰਡੀਗੜ੍ਹ: ਲਗਜ਼ਰੀ ਕਾਰਾਂ ਦੀ ਨਕਲੀ ਇਨਸ਼ੋਰੈਂਸ ਕਰਨ ਵਾਲਾ ਦੋਸ਼ੀ ਗ੍ਰਿਫਤਾਰ - 1 accused arrested for fake insurance
ਚੰਡੀਗੜ੍ਹ: ਸੈਕਟਰ-17 ਥਾਣਾ ਦੀ ਪੁਲਿਸ ਨੇ ਨਕਲੀ ਲਗਜ਼ਰੀ ਕਾਰਾ ਦੇ ਇੰਸ਼ੋਰੈਂਸ ਬਣਾਉਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੋਸ਼ੀ ਨੂੰ ਪੁਲਿਸ ਨੇ ਆਰ.ਐਲ.ਏ. ਦਫਤਰ ਦੇ ਲਾਗੇ ਤੋਂ ਗ੍ਰਿਫਤਾਰ ਕੀਤਾ ਹੈ, ਜੋ ਕਿ ਫਰਜ਼ੀ ਇੰਸ਼ੋਰੈਂਸ ਬਣਾ ਗੱਡੀਆਂ ਦੀ RC ਬਣਵਾਉਂਦਾ ਸੀ। ਸੈਕਟਰ 25 ਦਾ ਰਹਿਣ ਵਾਲਾ ਦੋਸ਼ੀ ਸੂਰਜਪਾਲ ਕੋਲੋਂ ਹਸਪਤਾਲ ਦੇ ਇੱਕ ਡਾਕਟਰ ਦੀ ਸਟੈਂਪ ਅਤੇ ਲਗਜ਼ਰੀ ਗੱਡੀਆਂ ਸਣੇ ਫਰਜ਼ੀ ਇੰਸ਼ੋਰੈਂਸ ਵੀ ਬਰਾਮਦ ਕੀਤੀ ਗਈ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਦੋਸ਼ੀ ਤੋਂ ਪੁੱਛਗਿੱਛ ਦੌਰਾਨ ਕਈ ਖੁਲਾਸੇ ਹੋ ਸਕਦੇ ਹਨ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।