ਗੜਸ਼ੰਕਰ-ਨੰਗਲ ਸੜਕ ਬਣਾਉਣ ਦੀ ਮੰਗ ਨੂੰ ਲੈਕੇ 18 ਜੂਨ ਨੂੰ ਕੀਤਾ ਜਾਵੇਗਾ ਚੱਕਾ ਜਾਮ - Truck Union Garhshankar
ਹੁਸ਼ਿਆਰਪੁਰ: ਗੜਸ਼ੰਕਰ ਨੰਗਲ ਰੋਡ ਸੜਕ ਦੀ ਖਸਤਾ ਹਾਲਾਤ (Bad condition of Garshankar Nangal Road) ਅਤੇ ਸਰਕਾਰ ਵੱਲੋਂ ਸੜਕ ਬਣਾਉਣ ਲਈ ਲਗਾਤਾਰ ਕੀਤੀ ਜਾ ਰਹੀ ਅਣਦੇਖੀ ਦੇ ਰੋਸ ਵਜੋਂ 18 ਜੂਨ ਨੂੰ ਸੜਕ ਬਣਾਓ ਸੰਘਰਸ਼ ਕਮੇਟੀ (Build Road Struggle Committee) ਵੱਲੋਂ ਇਸ ਸੜਕ ਤੇ ਚੱਕਾ ਜਾਮ ਕੀਤਾ ਜਾ ਰਿਹਾ ਹੈ। ਜਿਸ ਸਬੰਧੀ ਟਰੱਕ ਯੂਨੀਅਨ ਗੜਸ਼ੰਕਰ (Truck Union Garhshankar) ਵਿਖੇ ਅੱਜ ਕੰਢੀ ਸੰਘਰਸ਼ ਕਮੇਟੀ ਅਤੇ ਕੁੱਲ ਹਿੰਦ ਕਿਸਾਨ ਸਭਾ ਦੀ ਮੀਟਿੰਗ ਹੋਈ। ਇਸ ਮੌਕੇ ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਇਸ ਸੜਕ ਦੇ ਉੱਪਰ ਲੱਗਣ ਵਾਲੇ ਹੈਵੀ ਟਿਪਰਾਂ ਦੇ ਨਾਲ ਸੜਕ ਲੋਕਾਂ ਦੀ ਜਾਨ ਦਾ ਖੌਅ ਬਣੀ ਹੋਈ ਹੈ ਅਤੇ ਇਸ ਸੜਕ ‘ਤੇ ਰੋਜ਼ਾਨਾ ਹਾਦਸੇ ਵਾਪਰਦੇ ਹਨ, ਪਰ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ।