'ਜੇਕਰ ਸੀਐੱਮ ਮਾਨ ਐਸਸੀ ਤੇ ਬੀਸੀ ਬੱਚਿਆ ਦੇ ਭਵਿੱਖ ਨੂੰ ਲੈ ਕੇ ਸੰਜਿਦਾ ਤਾਂ ਜਾਰੀ ਕਰਨ ਫੰਡ' - ਪ੍ਰਾਈਵੇਟ ਸਕੂਲਾਂ ਦੇ ਉੱਪਰ ਇਲਜ਼ਾਮ
ਅੰਮ੍ਰਿਤਸਰ: ਪਿਛਲੇ ਕੁਝ ਸਮਾਂ ਪਹਿਲਾਂ ਇਕ ਸੰਸਥਾ ਵੱਲੋਂ ਕੁਝ ਪ੍ਰਾਈਵੇਟ ਸਕੂਲਾਂ ਦੇ ਉੱਪਰ ਇਲਜ਼ਾਮ ਲਗਾਉਂਦਿਆਂ ਚਿੱਠੀ ਕੱਢੀ ਗਈ ਸੀ ਕਿ ਪ੍ਰਾਈਵੇਟ ਸਕੂਲਾਂ ਦੇ ਅਦਾਰੇ ਸਰਕਾਰ ਵੱਲੋਂ ਭੇਜੇ ਜਾਂਦੇ ਫੰਡ ਜਿਨ੍ਹਾਂ ਵਿਚ ਐਸਸੀ ਅਤੇ ਬੀਸੀ ਬੱਚਿਆਂ ਦੀ ਪੜ੍ਹਾਈ ਮੁਫ਼ਤ ਹੁੰਦੀ ਹੈ ਅਤੇ ਪ੍ਰਾਈਵੇਟ ਸਕੂਲਾਂ ਦੇ ਅਦਾਰੇ ਉਹ ਪੜ੍ਹਾਈ ਫਰੀ ਨਹੀਂ ਕਰਵਾ ਰਹੇ। ਇਸ ਸਬੰਧੀ ਰਾਸਾ ਯੂਕੇ ਯੂਨੀਅਨ ਦੇ ਚੇਅਰਮੈਨ ਹਰਪਾਲ ਸਿੰਘ ਯੂਕੇ ਨੇ ਕਿਹਾ ਕਿ ਉਹ ਐਸਸੀ ਅਤੇ ਬੀਸੀ ਬੱਚਿਆਂ ਦੀ ਮੁਫਤ ਪੜ੍ਹਾਈ ਕਰਵਾਉਣ ਲਈ ਵਚਨਬੱਧ ਹਨ, ਪਰ ਪੰਜਾਬ ਸਰਕਾਰ ਉਨ੍ਹਾਂ ਨੂੰ ਐਸਸੀ ਅਤੇ ਬੀਸੀ ਬੱਚਿਆਂ ਦੀ ਪੜ੍ਹਾਈ ਲਈ ਫੰਡ ਜਾਰੀ ਨਹੀਂ ਕਰ ਰਹੀ ਹੈ ਉਨ੍ਹਾਂ ਵੱਲੋਂ ਲਗਾਤਾਰ ਹੀ ਵੱਖ-ਵੱਖ ਜ਼ਿਲ੍ਹਿਆਂ ਦੇ ਡੀਓ ਨੂੰ ਅਤੇ ਪੰਜਾਬ ਸਰਕਾਰ ਨੂੰ ਵੀ ਪੱਤਰ ਲਿਖ ਚੁੱਕੇ ਹਨ ਪਰ ਅਜੇ ਤੱਕ ਉਨ੍ਹਾਂ ਨੂੰ ਫੰਡ ਜਾਰੀ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਜੇਕਰ ਐਸਸੀ ਬੀਸੀ ਬੱਚਿਆਂ ਦੀ ਪੜਾਈ ਦਾ ਫੰਡ ਨਾ ਭੇਜਿਆ ਤਾਂ ਆਉਣ ਵਾਲੇ ਸਮੇਂ ਵਿਚ ਉਹ ਡੀਓ ਦਫਤਰਾਂ ਦਾ ਤੇ ਪੰਜਾਬ ਸਰਕਾਰ ਦਾ ਘਿਰਾਓ ਕਰਨਗੇ ਅਤੇ ਧਰਨਾ ਪ੍ਰਦਰਸ਼ਨ ਕਰਨਗੇ।