CCTV ਵਾਇਰਲ: ਚੋਰ ਨੇ ਮੈਡੀਕਲ ਦੀ ਦੁਕਾਨ 'ਚ ਨੰਗਾ ਹੋ ਕੇ ਕੀਤੀ ਚੋਰੀ - CCTV ਵਾਇਰਲ
ਹੈਦਰਾਬਾਦ: ਸ਼ਹਿਰ ਵਿੱਚ ਇੱਕ ਅਜੀਬ ਘਟਨਾ ਵਾਪਰੀ ਹੈ। ਚੋਰ ਆਮ ਤੌਰ 'ਤੇ ਮੂੰਹ ਢੱਕ ਕੇ ਚੋਰੀ ਕਰਦੇ ਹਨ ਪਰ ਇਹ ਘਟਨਾ ਅਜਿਹੀ ਹੈ ਜਿਸ ਵਿੱਚ ਚੋਰ ਬਿਲਕੁਲ ਨੰਗਾ ਹੋ ਕੇ ਚੋਰੀ ਕਰ ਰਿਹਾ ਹੈ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਇਹ ਅਜੀਬ ਘਟਨਾ ਤੇਲੰਗਾਨਾ ਦੇ ਹੈਦਰਾਬਾਦ ਵਿੱਚ ਵਾਪਰੀ ਹੈ। ਇਸ ਘਟਨਾ ਦਾ ਉਦੋਂ ਪਤਾ ਲੱਗਿਆ ਜਦੋਂ ਦੁਕਾਨ ਮਾਲਕ ਸਵੇਰੇ ਆਪਣੀ ਦੁਕਾਨ ਵਿੱਚ ਆਇਆ ਅਤੇ ਉਸ ਸ਼ੱਕ ਹੋਇਆ ਕਿ ਦੁਕਾਨ ਵਿੱਚ ਕੁਝ ਗੜਬੜ ਲੱਗਦੀ ਹੈ ਜਦੋੋਂ ਉਸ ਨੇ ਸੀਸੀਟੀਵੀ ਚੈੱਕ ਕੀਤੀ ਤਾਂ ਉਸ ਦੇ ਹੋਸ਼ ਉੱਡ ਗਏ, ਉਸ ਨੇ ਇਸ ਘਟਨਾ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ।