CBSE 12th result: ਬਠਿੰਡਾ ਦੇ DAV ਸਕੂਲ ਦੇ 26 ਵਿਦਿਆਰਥੀਆਂ ਨੇ ਕੀਤੇ 90 ਫੀਸਦ ਤੋਂ ਵੱਧ ਅੰਕ, ਵਿਦਿਆਰਥੀਆਂ ’ਚ ਖੁਸ਼ੀ ਦਾ ਮਾਹੌਲ - students of DAV School
ਬਠਿੰਡਾ: ਸੀਬੀਐਸਈ ਵੱਲੋਂ ਬਾਰ੍ਹਵੀਂ ਦੇ ਨਤੀਜਿਆਂ ਦੇ ਕੀਤੇ ਐਲਾਨ ਤੋਂ ਬਾਅਦ ਬਠਿੰਡਾ ਦੇ ਬਰਨਾਲਾ ਰੋਡ ਸਥਿਤ ਡੀਏਵੀ ਸਕੂਲ ਦੇ ਵਿਦਿਆਰਥੀਆਂ ਵਿੱਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸਕੂਲ ਦੇ ਬਾਰ੍ਹਵੀਂ ਕਲਾਸ ਦੇ ਕਰੀਬ ਇੱਕ ਸੌ ਛਿਆਹਠ ਬੱਚਿਆਂ ਵੱਲੋਂ ਪ੍ਰੀਖਿਆ ਦਿੱਤੀ ਗਈ ਸੀ ਜਿੰਨ੍ਹਾਂ ਵਿੱਚੋਂ ਛੱਬੀ ਵਿਦਿਆਰਥੀਆਂ ਨੇ ਨੱਬੇ ਪ੍ਰਤੀਸ਼ਤ ਤੋਂ ਉੱਪਰ ਅੰਕ ਪ੍ਰਾਪਤ ਕੀਤੇ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਸਕੂਲ ਪਹੁੰਚੇ ਵਿਦਿਆਰਥੀਆਂ ਨੇ ਜਿੱਥੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਸਕੂਲ ਮੈਨੇਜਮੈਂਟ ਨੂੰ ਦਿੱਤਾ। ਉਥੇ ਹੀ ਸਕੂਲ ਪ੍ਰਬੰਧਕਾਂ ਵੱਲੋਂ ਇਨ੍ਹਾਂ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕਰਦੇ ਹੋਏ ਜਿੱਥੇ ਲੱਡੂ ਵੰਡੇ ਗਏ ਉੱਥੇ ਹੀ ਵਿਦਿਆਰਥੀਆਂ ਨੂੰ ਇੱਕ ਸੁਨੇਹਾ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਭਵਿੱਖ ਵਿਚ ਜਦੋਂ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਗਾਈਡਲਾਈਨ ਦੀ ਲੋੜ ਹੋਵੇ ਤਾਂ ਬੇਝਿਜਕ ਤੁਸੀਂ ਸਕੂਲ ਪ੍ਰਬੰਧਕ ਕਮੇਟੀ ਨਾਲ ਗੱਲ ਕਰ ਸਕਦੇ ਹੋ। ਓਧਰ ਬਾਰ੍ਹਵੀਂ ਕਲਾਸ ਦੇ ਨਤੀਜਿਆਂ ਤੋਂ ਬਾਅਦ ਖੁਸ਼ੀ ਵਿੱਚ ਖੀਵੇ ਹੋਏ ਵਿਦਿਆਰਥੀਆਂ ਵਲੋਂ ਜਿਥੇ ਆਪਣੀ ਇਸ ਮਿਹਨਤ ਦਾ ਸਿਹਰਾ ਸਕੂਲ ਦੇ ਪ੍ਰਬੰਧਕ ਕਮੇਟੀ ਅਤੇ ਮਾਂ ਪਿਓ ਨੂੰ ਦਿੱਤਾ ਉੱਥੇ ਹੀ ਭਵਿੱਖ ਦੀਆਂ ਰਣਨੀਤੀਆਂ ਮੀਡੀਆ ਨਾਲ ਸਾਂਝੀਆਂ ਕੀਤੀਆਂ। ਉੱਥੇ ਹੀ ਚੰਗੇ ਅੰਕ ਲੈਣ ਵਾਲੇ ਵਿਦਿਆਰਥੀਆਂ ਨੇ ਕਿਹਾ ਕਿ ਉਹ ਮੋਬਾਇਲ ਅਤੇ ਟੀ ਵੀ ਕਲਚਰ ਤੋਂ ਦੂਰ ਰਹਿੰਦੇ ਹਨ।