ਜਲੰਧਰ ਵਿੱਚ ਚੋਰਾਂ ਦੇ ਹੌਂਸਲੇ ਬੁਲੰਦ, ਲੱਖਾਂ ਦੀ ਚੋਰੀ ਨੂੰ ਦਿੱਤਾ ਅੰਜਾਮ - ਫਲਿੱਪਕਾਰਟ ਦੇ ਵੇਅਰਹਾਊਸ
ਜਲੰਧਰ: ਬੀਤੇ ਦਿਨੀਂ ਚੋਰਾਂ ਵੱਲੋਂ ਸ਼ਹਿਰ ਦੇ ਨੈਸ਼ਨਲ ਹਾਈਵੇਅ (National highway of the city) ਇੱਕ ਦੇ ਨਾਲ ਲੱਗਦੀ ਸਰਵਿਸ ਲੇਨ ‘ਤੇ ਪੈਂਦੇ ਫਲਿੱਪਕਾਰਟ ਦੇ ਵੇਅਰਹਾਊਸ (Flipkart's warehouse) ਵਿੱਚ ਕਰੀਬਨ 5 ਲੱਖ ਦੀ ਚੋਰੀ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਹੁਣ ਬੀਤੀ ਰਾਤ ਵੀ ਚੋਰਾਂ ਵੱਲੋਂ ਉਸੇ ਫਲਿੱਪਕਾਰਟ ਦੇ ਵੇਅਰਹਾਊਸ ਵਿੱਚ ਡੇਢ ਲੱਖ ਦਾ ਕੈਸ਼ ਅਤੇ ਹੋਰ ਸਾਮਾਨ ਦੀ ਚੋਰੀ ਹੋਣ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਫਲਿੱਪਕਾਰਟ ਵੇਅਰ ਹਾਊਸ (Flipkart's warehouse) ਦੇ ਇੰਚਾਰਜ ਜਸਪ੍ਰੀਤ ਨੇ ਦੱਸਿਆ ਕਿ ਬੀਤੀ ਰਾਤ ਉਹ ਫਲਿੱਪਕਾਰਟ ਵੇਅਰਹਾਊਸ (Flipkart's warehouse) ਨੂੰ ਤਾਲਾ ਲਗਾ ਕੇ ਆਪਣੇ ਘਰ ਚਲੇ ਗਏ ਸਨ, ਪਰ ਸਵੇਰੇ ਜਦੋਂ ਸੱਤ ਵਜੇ ਦੇ ਕਰੀਬ ਉਨ੍ਹਾਂ ਨੇ ਆ ਕੇ ਦੇਖਿਆ ਤੇ ਵੇਅਰ ਹਾਊਸ ਦੇ ਤਾਲੇ ਟੁੱਟੇ ਹੋਏ ਸਨ।