HIV ਪਾਜ਼ੀਟਿਵ ਖੂਨ ਚੜ੍ਹਾਉਣ ਦੇ ਮਾਮਲੇ ’ਚ ਵੱਡਾ ਐਕਸ਼ਨ - HIV ਪਾਜ਼ੀਟਿਵ ਖੂਨ ਚੜ੍ਹਾਉਣ ਦੇ ਮਾਮਲੇ ’ਚ ਵੱਡਾ ਐਕਸ਼ਨ
ਬਠਿੰਡਾ: ਜ਼ਿਲ੍ਹਾ ਸਰਕਾਰੀ ਹਸਪਤਾਲ ਵਿਚਲਾ ਬਲੱਡ ਬੈਂਕ ਚ ਤੈਨਾਤ ਦੋ ਕਰਮਚਾਰੀਆਂ ਦੇ ਖਿਲਾਫ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਮਾਮਲਾ 11 ਨਵੰਬਰ 2020 ਦਾ ਹੈ ਜਦੋ ਬਲੱਡ ਬੈਂਕ ’ਚ ਤੈਨਾਤ ਦੋ ਕਰਮਚਾਰੀਆਂ ਵੱਲੋਂ ਵੱਡੀ ਅਣਗਹਿਲੀ ਕਰਦੇ ਹੋਏ ਐਚਆਈਵੀ ਨਾਲ ਪੀੜਤ ਵਿਅਕਤੀ ਦਾ ਬਲੱਡ ਬਿਨਾਂ ਚੈੱਕ ਕੀਤੇ ਦਾਨ ਕਰਵਾ ਲਿਆ ਸੀ ਅਤੇ ਇਸ ਬਲੱਡ ਨੂੰ ਪੰਜ ਵਿਅਕਤੀ ਨੂੰ ਲਗਾ ਵੀ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਜਦੋ ਇਸ ਬਲੱਡ ਨੂੰ ਕਿਸੇ ਹੋਰ ਨੂੰ ਦੇਣ ਲਈ ਚੈੱਕ ਕੀਤਾ ਗਿਆ ਤਾਂ ਬਲੱਡ ਐਚਆਈਵੀ ਪਾਜ਼ੀਟਿਵ ਆਇਆ। ਜਿਸਦੀ ਵਿਜੀਲੈਂਸ ਜਾਂਚ ਕਰਵਾਈ ਗਈ। ਫਿਲਹਾਲ ਇਸ ਕਾਰਵਾਈ ਤੋਂ ਬਾਅਦ ਬਲੱਡ ਬੈਂਕ ਦੇ ਦੋ ਮੁਲਾਜ਼ਮਾਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਮਾਮਲਾ ਸਬੰਧੀ ਪੁਲਿਸ ਚੌਂਕੀ ਸਿਵਲ ਹਸਪਤਾਲ ਦੇ ਇੰਚਾਰਜ ਇੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਕੋਲ ਵਿਜੀਲੈਂਸ ਜਾਂਚ ਤੋਂ ਬਾਅਦ ਇੱਕ ਸ਼ਿਕਾਇਤ ਆਈ ਸੀ ਜਿਸ ’ਤੇ ਕਾਰਵਾਈ ਕਰਦੇ ਹੋਏ ਦੋ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।