ਸੰਗਰੂਰ: ਵਿਆਹ 'ਚ ਵੱਧ ਇਕੱਠ ਹੋਣ 'ਤੇ ਪੈਲੇਸ ਮਾਲਕ 'ਤੇ ਪਰਚਾ ਦਰਜ - ਵਿਆਹ 'ਚ ਵੱਧ ਇਕੱਠ ਪੈਲੇਸ ਮਾਲਕ 'ਤੇ ਪਰਚਾ ਦਰਜ
ਸੰਗਰੂਰ: ਕੋਰੋਨਾ ਵਾਇਰਸ ਦੀ ਮਹਾਂਮਾਰੀ 'ਕਾਬੂ ਪਾਉਣ ਲਈ ਸਰਕਾਰ ਨੇ ਕੁੱਝ ਗਾਈਡਲਾਈਨਜ਼ ਜਾਰੀ ਕੀਤੀਆਂ ਸੀ। ਸਰਕਾਰ ਨੇ ਵਿਆਹ ਸਮਾਗਮ ਲਈ 30 ਤੋਂ ਵੱਧ ਲੋਕਾਂ ਦਾ ਇਕੱਠ ਨਾ ਕਰਨ ਦੇ ਹੁਕਮ ਦਿੱਤੇ ਸੀ। ਪਰ ਸਰਕਾਰ ਦੇ ਦਿਸ਼ਾ-ਨਿਰਦੇਸ਼ ਦੀ ਪਾਲਣਾ ਨਾ ਕਰਨ ਦਾ ਮਾਮਲਾ ਸੰਗਰੂਰ ਦੇ 1 ਮੈਰਿਜ ਪੈਲੇਸ ਤੋਂ ਸਾਹਮਣੇ ਆਇਆ ਹੈ। ਸਰਕਾਰ ਦੇ ਹੁਕਮਾਂ ਦੀ ਪਾਲਣਾ ਨਾ ਕਰਨ 'ਤੇ ਪੁਲਿਸ ਨੇ ਪੈਲੇਸ ਦੇ ਮਾਲਕ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਡੀਐਸਪੀ ਸਤਪਾਲ ਸ਼ਰਮਾ ਨੇ ਦੱਸਿਆ ਕਿ ਕੱਲ੍ਹ ਸਾਨੂੰ ਇੱਕ ਜਾਣਕਾਰੀ ਮਿਲੀ ਸੀ ਕਿ ਸ਼ਹਿਰ ਦੇ ਬਾਹਰ ਮੈਰਿਜ ਪੈਲੇਸ ਵਿੱਚ ਇੱਕ ਵਿਆਹ ਸਮਾਰੋਹ ਵਿੱਚ ਸਰਕਾਰੀ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਦੇ ਵਿੱਚ ਅਸੀਂ ਪੈਲੇਸ ਦੇ ਮਾਲਕ ਦੇ ਖ਼ਿਲਾਫ ਪਰਚਾ ਦਰਜ ਕਰ ਦਿੱਤਾ ਹੈ।