ਕਾਂਗਰਸੀ ਚੇਅਰਮੈਨ ਤੇ ਢੀਂਗਰਾ ਪਰਿਵਾਰ ਵਿਚਾਲੇ ਗੋਲੀਆਂ ਚੱਲਣ ਦਾ ਮਾਮਲਾ - ਬੱਤਰਾ ਅਤੇ ਢੀਂਗਰਾ ਪਰਿਵਾਰ
ਅੰਮ੍ਰਿਤਸਰ: ਮਾਮਲਾ ਬੀਤੇ ਦਿਨੀ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਵਿਖੇ ਕਾਗਰਸ਼ੀ ਚੇਅਰਮੈਨ ਪਰਮਜੀਤ ਬੱਤਰਾ ਅਤੇ ਢੀਂਗਰਾ ਪਰਿਵਾਰ ਵਿਚਾਲੇ ਗੋਲੀਆਂ ਚੱਲਣ ਦਾ ਹੈ। ਇਸ ਲੜਾਈ ਕਾਰਨ ਜ਼ਖ਼ਮੀ ਹੋਏ ਪਰਮਜੀਤ ਬਤਰਾ ਅਤੇ ਉਸ ਦੇ ਬੇਟੇ ਵੱਲੋਂ ਪੁਲਿਸ ਕੋਲ ਦਿੱਤੀ ਗਈ ਸ਼ਿਕਾਇਤ ਉੱਪਰ ਜੈਮਲ ਸਿੰਘ ਅਤੇ ਹਰਦੇਵ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦਰਜ ਪਰਚੇ ਰੱਦ ਕਰਵਾਉਣ ਨੂੰ ਲੈਕੇ ਪਰਿਵਾਰਿਕ ਮੈਂਬਰਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਹਰਦੇਵ ਸਿੰਘ ਅਤੇ ਜੈਮਲ ਸਿੰਘ ਖਿਲਾਫ ਦਰਜ ਮੁਕੱਦਮਾ ਰੱਦ ਕਰਨ ਦੀ ਮੰਗ ਕੀਤੀ ਗਈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਜੈਮਲ ਸਿੰਘ ਤੇ ਹਰਦੇਵ ਸਿੰਘ ਵੱਲੋਂ ਕੋਈ ਗੋਲੀ ਨਹੀਂ ਚਲਾਈ ਗਈ ਹੈ ਉਨ੍ਹਾਂ ਖਿਲਾਫ਼ ਗਲਤ ਪਰਚਾ ਕੀਤਾ ਗਿਆ ਹੈ।
TAGGED:
ਬੱਤਰਾ ਅਤੇ ਢੀਂਗਰਾ ਪਰਿਵਾਰ