ਰਿਸ਼ਵਤ ਮੰਗਣ 'ਤੇ ਸਬੂਤ ਨਾਲ ਭੇਜੀ ਸ਼ਿਕਾਇਤ 'ਤੇ ਏਐਸਆਈ 'ਤੇ ਮਾਮਲਾ ਦਰਜ, ਦੇਖੋ ਵੀਡੀਓ - ਏਐਸਆਈ ਵੱਲੋਂ 10 ਹਜ਼ਾਰ ਰਿਸ਼ਵਤ
ਸ੍ਰੀ ਮੁਕਤਸਰ ਸਾਹਿਬ: ਲੰਬੀ ਥਾਣੇ ਅਧੀਨ ਆਉਂਦੀ ਪੁਲਿਸ ਚੌਂਕੀ ਕਿੱਲਿਆਂ ਦੇ ਇੱਕ ਏਐਸਆਈ ਵਜੋਂ 10 ਹਜ਼ਾਰ ਰਿਸ਼ਵਤ ਮੰਗਣ 'ਤੇ ਸਬੂਤ ਨਾਲ ਭੇਜੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਵਿਜੀਲੈਂਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਏਐਸਆਈ ਹਰਜੀਤ ਸਿੰਘ ਵੱਲੋਂ ਬੜਿੰਗ ਖੇੜਾ ਦੇ ਵਸਨੀਕ ਤੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਸ਼ਿਕਾਇਤਕਰਤਾ ਨੇ ਹਰਜੀਤ ਸਿੰਘ ਵੱਲੋਂ ਪੈਸੇ ਮੰਗਣ ਸਬੰਧੀ ਆਡੀਓ ਮੁੱਖ ਮੰਤਰੀ ਪੰਜਾਬ ਵੱਲੋਂ ਕੀਤੇ ਜਾਰੀ ਨੰਬਰ ਦਿੰਦਿਆ ਮਾਮਲਾ ਦਰਜ ਕਰਵਾਇਆ। ਵਿਜੀਲੈਂਸ ਬਠਿੰਡਾ ਵੱਲੋਂ ਏਐਸਆਈ ਹਰਜੀਤ ਸਿੰਘ ਦੇ ਖ਼ਿਲਾਫ਼ ਵਿਜੀਲੈਂਸ ਸ਼੍ਰੀ ਮੁਕਤਸਰ ਸਾਹਿਬ ਨੇ ਮਾਮਲਾ ਦਰਜ ਕਰ ਲਿਆ ਹੈ।