SOLAN: ਨੌਜਵਾਨਾਂ ਨੂੰ ਹਾਈਵੇ 'ਤੇ ਸਟੰਟ ਕਰਨਾ ਪਿਆ ਮਹਿੰਗਾ, ਹੋਇਆ ਵੱਡਾ ਕਾਰਾ - ਨੌਜਵਾਨ ਚੱਲਦੀ ਗੱਡੀ ਦਾ ਦਰਵਾਜ਼ਾ ਖੋਲ੍ਹ ਕੇ ਸਟੰਟ ਕਰ ਰਿਹਾ
ਸੋਲਨ:- ਅੱਜ ਦੀ ਨਵੀਂ ਪੀੜੀ ਦੇ ਨੌਜਵਾਨਾਂ ਨੂੰ ਮਹਿੰਗੀਆਂ ਗੱਡੀਆਂ ਦਾ ਸ਼ੌਕ ਤੇ ਮਹਿੰਗੀਆਂ ਗੱਡੀਆਂ ਵਿੱਚ ਸਟੰਟ ਕਰਨਾ ਬਹੁਤ ਜ਼ਿਆਦਾ ਪਸੰਦ ਹੈ। ਪਰ ਕਈ ਵਾਰ ਇਹ ਸਟੰਟ ਜ਼ਿੰਦਗੀ ਤੇ ਮੌਤ ਵਿਚਕਾਰ ਖੇਡ ਬਣ ਜਾਂਦਾ ਹੈ। ਅਜਿਹਾ ਹੀ ਕੁਝ ਸੋਲਨ ਜ਼ਿਲ੍ਹੇ ਤੋਂ ਵੀ ਸਾਹਮਣੇ ਆਇਆ ਹੈ, ਇੱਥੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਕਿਵੇਂ ਇਕ ਨੌਜਵਾਨ ਚੱਲਦੀ ਗੱਡੀ ਦਾ ਦਰਵਾਜ਼ਾ ਖੋਲ੍ਹ ਕੇ ਸਟੰਟ ਕਰ ਰਿਹਾ ਹੈ। ਇਸ ਸਟੰਟ ਨੂੰ ਕਰਦੇ ਸਮੇਂ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਜਾਂਦੀ ਹੈ।