ਕਸਬਾ ਫਤਿਆਬਾਦ ਵਿਖੇ ਕਾਰ ਅਤੇ ਰੋਡਵੇਜ਼ ਦੀ ਬੱਸ ਵਿਚਾਲੇ ਹੋਈ ਜ਼ਬਰਦਸਤ ਟੱਕਰ - ਸਰਕਾਰੀ ਸਕੂਲ
ਤਰਨਤਾਰਨ : ਕਸਬਾ ਫਤਿਆਬਾਦ ਦੇ ਸਰਕਾਰੀ ਸਕੂਲ ਨਹਿਰ ਦੇ ਕੋਲ ਕਾਰ ਅਤੇ ਰੋਡਵੇਜ਼ ਬੱਸ ਦੀ ਜ਼ਬਰਦਸਤ ਟੱਕਰ ਹੋਈ। ਕਾਰ ਚਾਲਕ ਦੇ ਮਮੂਲੀ ਸੱਟਾਂ ਆਇਆ ਹਨ। ਦੱਸਣਯੋਗ ਹੈ ਕਿ ਰੋਡਵੇਜ਼ ਬੱਸ ਰੋਜ਼ਾਨਾ ਦੀ ਤਰ੍ਹਾਂ ਕਪੂਰਥਲਾ ਤੋ ਚੱਲ ਕੇ ਤਰਨ ਤਾਰਨ ਜਾ ਰਹੀ ਸੀ ਜਦੋਂ ਇਹ ਬੱਸ ਫਤਿਆਬਾਦ ਦੇ ਸਰਕਾਰੀ ਸਕੂਲ ਨਹਿਰ ਦੇ ਕੋਲ ਜਾ ਰਹੀ ਸੀ ਤਾਂ ਸਾਹਮਣੋ ਆ ਰਹੀ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ। ਜਾਣਕਾਰੀ ਅਨੁਸਾਰ ਪਤਾ ਲੱਗਾ ਕਿ ਕਾਰ ਚਾਲਕ ਕਪਤਾਨ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਨਾਗੋਕੇ ਜੋ ਆਪਣੇ ਪਰਿਵਾਰ ਦੇ ਮੈਂਬਰ ਨੂੰ ਫਤਿਆਬਾਦ ਦੇ ਕਿਸੇ ਹਸਪਤਾਲ ਤੋਂ ਦਵਾਈ ਦਵਾਉਣ ਜਾ ਰਿਹਾ ਸੀ ਅਤੇ ਰੋਡਵੇਜ਼ ਦੀ ਬੱਸ ਨਾਲ ਟੱਕਰ ਹੋ ਗਈ ਸੀ। ਰੋਡਵੇਜ਼ ਦਾ ਡਰਾਈਵਰ ਬਾਵਾ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਰਸੂਲਪੁਰ ਨੇ ਦੱਸਿਆ ਕਿ ਕਾਰ ਚਾਲਕ ਕਪਤਾਨ ਸਿੰਘ ਦੀ ਕਾਰ ਦੀ ਸਪੀਡ ਜ਼ਿਆਦਾ ਹੋਣ ਕਰਕੇ ਸਿੱਧੀ ਟੱਕਰ ਹੋਈ ਹੈ। ਮੌਕੇ ਉੱਤੇ ਪਹੁੰਚੇ ਫਤਿਆਬਾਦ ਦੇ ਚੌਕੀ ਇੰਨਚਾਰਜ ਬਲਦੇਵ ਰਾਜ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਰ ਕੇ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ।