ਰਿਹਾਈਸ਼ੀ ਪਲਾਟ 'ਤੇ ਨਾਜਾਇਜ਼ ਕਬਜਾ ਹਟਾਵਾਇਆ, ਮੌਕੇ 'ਤੇ ਪੁਲਿਸ ਪਹੁੰਚੀ - ਏਸੀਪੀ ਜੋਗਿੰਦਰ ਸਿੰਘ
ਅੰਮ੍ਰਿਤਸਰ: ਕਬੀਰ ਪਾਰਕ ਇਲਾਕੇ 'ਚ ਪੁਲਿਸ ਪ੍ਰਸ਼ਾਸ਼ਨ ਵੱਲੋਂ ਮੌਕੇ 'ਤੇ ਪਹੁੰਚ ਕੇ ਕਾਰਵਾਈ ਕਰਦਿਆਂ ਨਾਜਾਇਜ਼ ਕਬਜੇ ਹਟਾਉਣ ਵਿਚ ਮਦਦ ਕੀਤੀ ਗਈ। ਇਪਰੂਮੈਟ ਟਰਸਟ ਦੇ ਸੁਪਰਡੈਂਟ ਅਤੁਲ ਸ਼ਰਮਾ ਵੱਲੋਂ ਪ੍ਰਸ਼ਾਸ਼ਨ ਨੂੰ ਨਾਜਾਇਜ਼ ਕਬਜਾ ਹਟਵਾਉਣ ਦੀ ਅਪੀਲ ਕੀਤੀ ਗਈ ਸੀ। ਏ.ਸੀ.ਪੀ. ਜੋਗਿੰਦਰ ਸਿੰਘ ਨੇ ਦਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਸੀ ਜਿਸ ਉਪਰ ਕਾਰਵਾਈ ਕਰਦਿਆਂ ਅਸੀਂ ਮੌਕੇ 'ਤੇ ਪਹੁੰਚੇ ਹਾਂ।