ਸਰਕਾਰੀ ਸਕੂਲ ਦਾ ਦੌਰਾ ਕਰਨ ਪਹੁੰਚੇ ਮੰਤਰੀ ਮੀਤ ਹੇਅਰ ਨੇ ਘੇਰੇ ਵਿਰੋਧੀ, ਕਹੀਆਂ ਵੱਡੀਆਂ ਗੱਲਾਂ - ਕੈਬਿਨਟ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ
ਹੁਸ਼ਿਆਰਪੁਰ:ਕੈਬਿਨਟ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਗਿਆਨੀ ਕਰਤਾਰ ਸਿੰਘ ਮੈਮੋਰੀਅਲ ਸਰਕਾਰੀ ਸਕੂਲ ਟਾਂਡਾ ਦਾ ਦੌਰਾ ਕੀਤਾ ਗਿਆ, ਜਿੱਥੇ ਉਨ੍ਹਾਂ ਵੱਲੋਂ ਕਾਲਜ ਦੇ ਪ੍ਰਿੰਸੀਪਲ ਦੀ ਅਗਵਾਈ 'ਚ ਸਟਾਫ ਦੀਆ ਸਮੱਸਿਆਵਾਂ ਸੁਣੀਆਂ ਗਈਆਂ, ਉਥੇ ਹੀ ਉਨ੍ਹਾਂ ਵਲੋਂ ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਮੀਤ ਹੇਅਰ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਿਥੇ ਸਰਕਾਰ ਵਲੋਂ ਪੰਜਾਬ ਅੰਦਰ ਨਸ਼ੇ ਨੂੰ ਖਤਮ ਕਰਨ ਲਈ ਠੋਸ ਉਪਰਾਲੇ ਕੀਤੇ ਜਾਣ ਦਾ ਦਾਅਵਾ ਕੀਤਾ ਹੈ ਉਥੇ ਹੀ ਸੂਬੇ ਅੰਦਰ ਖੇਡਾਂ ਦੇ ਮਿਆਰ ਨੂੰ ਵੀ ਉਚਾ ਦਾ ਗੱਲ ਕਹੀ ਹੈ। ਇਸ ਦੌਰਾਨ ਪਿਛਲੀਆਂ ਸਰਕਾਰ ਵਿੱਚ ਰਹੇ ਮੰਤਰੀਆਂ ਨੂੰ ਵੀ ਮੀਤ ਹੇਅਰ ਨੇ ਆੜੇ ਹੱਥੀਂ ਲਿਆ ਹੈ।
TAGGED:
Government School Tanda