'ਇਤਹਾਸਕ ਕਿਲਿਆਂ ਦਾ ਰੱਖ-ਰਖਾਅ ਉਨ੍ਹਾਂ ਦੀ ਮਹੱਤਤਾ ਅਨੁਸਾਰ ਕੀਤਾ ਜਾਵੇਗਾ' - Anmol Gagan Mann inspected historical and tourism
ਅੰਮ੍ਰਿਤਸਰ: ਪੰਜਾਬ ਸਰਕਾਰ 'ਚ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵਲੋਂ ਅੰਮ੍ਰਿਤਸਰ ਦੇ ਦੌਰੇ ਮੌਕੇ ਅੱਜ ਇਤਿਹਾਸਕ ਅਤੇ ਟੂਰਿਜਮ ਨਾਲ ਜੁੜੇ ਸਥਾਨਾਂ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਅੰਮ੍ਰਿਤਸਰ 'ਚ ਬਣੇ ਮਹਾਰਾਜਾ ਰਣਜੀਤ ਸਿੰਘ ਦੇ ਮਿਊਜੀਅਮ ਦਾ ਦੌਰਾ ਵੀ ਕੀਤਾ। ਉਨ੍ਹਾਂ ਕਿਹਾ ਕਿ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਆਪਣੇ ਆਪ 'ਚ ਇਕ ਵੱਡਾ ਇਤਿਹਾਸ ਸਮੋਈ ਬੈਠੇ ਮਹਾਰਾਜਾ ਰਣਜੀਤ ਸਿੰਘ ਵਰਗੇ ਮਹਾਨ ਸ਼ਾਸਕ ਦੇ ਮਿਊਜੀਅਮ ਨੂੰ ਨਾ ਪਰਮੋਟ ਕੀਤਾ ਗਿਆ ਅਤੇ ਨਾ ਹੀ ਲੋਕ ਇਸਨੂੰ ਵੇਖਣ ਲਈ ਪਹੁੰਚ ਰਹੇ ਹਨ। ਪਿਛਲੀਆਂ ਸਰਕਾਰਾਂ 'ਚ ਟੂਰਿਜਮ ਮਹਿਕਮੇ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਗਈ। ਜਿਸਦੇ ਚੱਲਦੇ ਗੁਰੂ ਨਗਰੀ ਅੰਮ੍ਰਿਤਸਰ 'ਚ ਆਉਣ ਵਾਲੀ ਸੰਗਤ ਇਸਦੇ ਇਤਿਹਾਸ ਨਾਲ ਪੂਰੀ ਤਰਾਂ ਤੋਂ ਅਣਗੌਲੇ ਰਹੇ ਅਤੇ ਪ੍ਰਸ਼ਾਸ਼ਨ ਦਾ ਇਸ ਵਲ ਕੋਈ ਧਿਆਨ ਨਹੀ ਹੈ। ਹੁਣ ਆਪ ਸਰਕਾਰ 'ਚ ਅਜਿਹੀਆਂ ਇਤਿਹਾਸਕ ਥਾਵਾਂ ਦਾ ਨਵੀਨੀਕਰਨ ਅਤੇ ਪ੍ਰਚਾਰ ਪੂਰਨ ਢੰਗ ਨਾਲ ਕੀਤਾ ਜਾਵੇਗਾ ਤਾਂ ਜੋ ਲੋਕ ਅਜਿਹੇ ਇਤਿਹਾਸਕ ਸਥਾਨਾਂ ਤੋਂ ਵਾਂਝੇ ਨਾ ਰਹਿ ਸਕਣ।