ਬੱਸ ਸਟੈਂਡ ’ਚ ਖੜ੍ਹੀਆਂ ਬੱਸਾਂ ਨੂੰ ਲੱਗੀ ਅੱਗ, ਇੱਕ ਵਿਅਕਤੀ ਜ਼ਿੰਦਾ ਸੜਿਆ - ਬੱਸਾਂ ਸੜ ਕੇ ਸੁਆਹ
ਬਠਿੰਡਾ: ਜ਼ਿਲ੍ਹੇ ’ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਬਸ ਸਟੈਂਡ ਵਿੱਚ ਖੜਿਆ ਬੱਸਾਂ ਨੂੰ ਅਚਾਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਿਕ ਭਗਤਾ ਭਾਈ ਕਾ ਬੱਸ ਸਟੈਂਡ ਵਿਖੇ ਅਗਨੀਕਾਂਡ ਵਿੱਚ ਤਿੰਨ ਬੱਸਾਂ ਸੜ ਕੇ ਸੁਆਹ (Buses caught fire at Bhagta Bhai Ka bus stand ) ਹੋ ਗਈਆਂ ਅਤੇ ਇੱਕ ਵਿਅਕਤੀ ਦੀ ਮੌਤ ਹੋ (One person burned alive) ਗਈ। ਮ੍ਰਿਤਕ ਦੀ ਹਾਲੇ ਤਕ ਪਛਾਣ ਨਹੀਂ ਹੋ ਸਕੀ ਹੈ। ਉਥੇ ਹੀ ਮੌਕੇ ’ਤੇ ਪਹੁੰਚੀ ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਲਈ ਹੈ। ਦੱਸ ਦਈਏ ਕਿ ਅੱਗ ਦੀ ਭੇਟ ਚੜ੍ਹੀਆਂ ਤਿੰਨ ਬੱਸਾਂ ਵਿੱਚੋਂ ਦੋ ਬੱਸਾਂ ਬਿਲਕੁਲ ਨਵੀਆਂ ਸਨ, ਜੋ ਪਹਿਲੇ ਦਿਨ ਹੀ ਰੂਟ ’ਤੇ ਚੱਲਣ ਵਾਲੀਆਂ ਸਨ।