ਖੰਨਾ ਵਿੱਚ ਚੱਲਦੀ ਕਾਰ ਨੂੰ ਲੱਗੀ ਅੱਗ - khanna burrnig car latest news
ਖੰਨਾ ਨੇੜੇ ਨੈਸ਼ਨਲ ਹਾਈਵੇ ਰੋਡ 'ਤੇ ਚਲਦੀ ਕਾਰ ਨੂੰ ਅੱਗ ਲੱਗ ਗਈ। ਇਸ ਗੱਡੀ ਵਿੱਚ ਚਾਲਕ ਅਤੇ ਇਕ ਔਰਤ ਸਵਾਰ ਸਨ ਜੋ ਵਾਲ-ਵਾਲ ਬਚੇ। ਗੱਡੀ ਸਵਾਰ ਦੋਨੋਂ ਮਾਂ ਪੁੱਤ ਦੱਸੇ ਜਾ ਰਹੇ ਹਨ। ਇਹ ਹਾਦਸਾ ਕਾਰ ਦਾ ਟਾਇਰ ਫ਼ੱਟਣ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਗੱਡੀ ਸਵਾਰ ਚੰਡੀਗੜ੍ਹ ਤੋਂ ਲੁਧਿਆਣਾ ਜਾ ਰਹੇ ਸਨ। ਭਾਵੇਂ ਹਾਦਸਾ ਹੋਣ ਦਾ ਕਾਰਨ ਕੋਈ ਵੀ ਹੋਵੇ ਪਰ ਇਸ ਤਰ੍ਹਾਂ ਦੇ ਹਾਦਸੇ ਵਾਪਰਨਾ ਕਾਰ ਕੰਪਨੀਆਂ ਦੇ ਉੱਪਰ ਕਈ ਤਰ੍ਹਾਂ ਸਵਾਲ ਖੜ੍ਹੇ ਕਰਦਾ ਹੈ।