ਮਾਨਸਾ ਦੇ ਪਿੰਡ ਉੱਭਾ 'ਚ ਕੇਂਦਰ ਤੇ ਪੰਜਾਬ ਸਰਕਾਰ ਦੀ ਫੂਕੀ ਅਰਥੀ - ਕੋਰੋਨਾ ਮਹਾਂਮਾਰੀ ਕਾਰਨ ਲੌਕਡਾਊਨ
ਮਾਨਸਾ: ਮਜਦੂਰ ਮੁਕਤੀ ਮੋਰਚਾ ਨੇ ਪਿੰਡ ਉਭਾ ਵਿਖੇ ਰੋਸ ਰੈਲੀ ਕਰਦੇ ਹੋਏ ਕੇਂਦਰ ਸਰਕਾਰ 'ਤੇ ਪੰਜਾਬ ਸਰਕਾਰ ਦੀ ਅਰਥੀ ਫੂਕ ਮੁਜਾਹਰਾ ਕੀਤਾ। ਇਸ ਮੋਕੇ ਮਜਦੂਰ ਮੁਕਤੀ ਮੋਰਚਾ ਦੇ ਆਗੂਆ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਲੌਕਡਾਊਨ ਦੋਰਾਨ ਕੰਮਕਾਰ ਠੱਪ ਹੋਣ 'ਤੇ ਗਰੀਬ ਪਰਿਵਾਰ ਕਰਜੇ ਵਿੱਚ ਡੁੱਬੇ ਹੋਏ ਹਨ। ਉਨ੍ਹਾਂ ਕਿਹਾ ਕਿ ਨਿੱਜੀ ਫਾਇਨਾਂਸ ਕੰਪਨੀਆਂ ਕਿਸ਼ਤਾ ਵਾਪਸ ਲੈਣ ਲਈ ਗਰੀਬੀ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹਨ। ਇਨ੍ਹਾਂ ਇਹ ਵੀ ਕਿਹਾ ਕਿ ਉਲਟਾ ਪੰਜਾਬ ਸਰਕਾਰ ਨੇ ਗਰੀਬ ਨੂੰ ਵੱਡੇ-ਵੱਡੇ ਬਿਜਲੀ ਬਿੱਲ ਭੇਜਕੇ ਮੀਟਰ ਪੁੱਟਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਾਡੀ ਕੇਂਦਰ ਤੇ ਪੰਜਾਬ ਸਰਕਾਰ ਨੂੰ ਮੰਗ ਹੈ ਕਿ ਸਰਕਾਰ ਔਰਤਾ ਦਾ ਕਰਜਾ ਮੁਆਫ਼ ਕਰਕੇ ਤੇ ਬਿਜਲੀ ਬਿੱਲਾ ਨੂੰ ਮੁਆਫ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨੂੰ ਨਹੀਂ ਮੰਨਿਆਂ ਗਿਆ ਤਾਂ ਅਸੀਂ ਇਸ ਸ਼ੰਘਰਸ ਨੂੰ ਤਿੱਖਾ ਕਰਨ ਲਈ ਮਜ਼ਬੂਰ ਹੋਵਾਗੇ।