ਬੁਲੇਟ ਦੇ ਪਟਾਕੇ ਪਾਉਣ ਵਾਲਿਆਂ ਦੇ ਪੁਲਿਸ ਨੇ ਪਾਏ ਪਟਾਕੇ - ਅੰਮ੍ਰਿਤਸਰ
ਅੰਮ੍ਰਿਤਸਰ: ਬੁਲੇਟ ਮੋਟਰਸਾਈਕਲ ਦੇ ਪਟਾਕੇ ਮਾਰਨ ਵਾਲੀਆ ਦੀ ਹੁਣ ਖੇਰ ਨਹੀਂ ਹੈ, ਅੰਮ੍ਰਿਤਸਰ ਪੁਲਿਸ ਵੱਲੋਂ ਹਰ ਇੱਕ ਨਾਕੇ 'ਤੇ ਬੁਲੇਟ ਮੋਟਰਸਾਈਕਲ ਦੇ ਪਟਾਕੇ ਮਾਰਨ ਵਾਲੀਆ ਨੂੰ ਰੋਕ ਚਲਾਨ ਕੱਟੇ ਜਾ ਰਹੇ ਹਨ। ਇਸ ਸਬੰਧੀ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਅਨੁਪ ਸ਼ਰਮਾ ਨੇ ਕਿਹਾ ਕਿ ਜਿਹੜੇ ਸ਼ਰਾਰਤੀ ਅਨਸਰਾਂ ਵੱਲੋਂ ਬੁਲੇਟ ਮੋਟਰਸਾਈਕਲ ਦੇ ਸਾਇਲੈਸਰ ਨਾਲ ਪਟਾਕੇ ਚਲਾਏ ਜਾ ਰਹੇ ਹਨ, ਉਨ੍ਹਾਂ ਦੀ ਹੁਣ ਖੇਰ ਨਹੀ ਹੈ। ਬੁਲੇਟ ਦੇ ਪਟਾਕਿਆਂ ਦੇ ਨਾਲ ਬੀਮਾਰ ਅਤੇ ਦਿਲ ਦੇ ਮਰੀਜ ਘਬਰਾਂ ਜਾਦੇ ਹਨ ਅਤੇ ਹਰ ਪਾਸੇ ਦਹਿਸ਼ਤ ਦਾ ਮਾਹੌਲ ਪੈਦਾ ਹੁੰਦਾ ਹੈ। ਇਸ ਦੇ ਚਲਦੇ ਅੰਮ੍ਰਿਤਸਰ ਪੁਲਿਸ ਵੱਲੋਂ ਇਹ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਤਹਿਤ ਪੁਲਿਸ ਨੇ 15 ਤੋਂ 20 ਬੁਲੇਟ ਮੋਟਰਸਾਇਕਲ ਦੇ ਚਲਾਨ ਕੱਟੇ ਗਏ ਹਨ।