ਚਲਦੀ ਟ੍ਰੇਨ ਵਿੱਚ ਚੱਲੀ ਗੋਲੀ - ਪਠਾਨਕੋਟ ਤੋਂ ਜਲੰਧਰ ਜਾਣ ਵਾਲੀ ਰੇਲਗੱਡੀ
ਪਠਾਨਕੋਟ: ਦਿੱਲੀ ਜਾ ਰਹੀ ਮੌੜ ਧਵਾਜ ਐਕਸਪ੍ਰੈਸ ਟਰੇਨ (Maur Dhwaj Express Train) 'ਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਟਰੇਨ 'ਚ ਸਵਾਰ ਇੱਕ ਯਾਤਰੀ ਗੋਲੀ ਲੱਗਣ ਨਾਲ ਗੰਭੀਰ ਜ਼ਖ਼ਮੀ ਹੋ ਗਿਆ ਹੈ। ਜਿਸ ਤੋਂ ਬਾਅਦ ਜ਼ਖ਼ਮੀ ਯਾਤਰੀ ਨੂੰ ਲੁਧਿਆਣਾ ਰੈਫਰ (Ludhiana Referee) ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਪੁਲਿਸ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਰੇਲ ਗੱਡੀਆਂ ਵਿੱਚ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਡੀ.ਐੱਸ.ਪੀ ਰੇਲਵੇ ਪਠਾਨਕੋਟ ਤੋਂ ਜਲੰਧਰ ਜਾਣ ਵਾਲੀ ਰੇਲਗੱਡੀ (Train from Pathankot to Jalandhar) ਦੀ ਚੈਕਿੰਗ ਕਰ ਰਹੇ ਸਨ, ਜਿਸ ਦੌਰਾਨ ਇਹ ਹਾਦਸਾ ਵਾਪਰਿਆ, ਪੁਲਿਸ ਇਸ ਦੀ ਜਾਂਚ ਕਰ ਰਹੀ ਹੈ।