ਮੱਝ ਨੇ ਦਿੱਤਾ 2 ਮੂੰਹ ਵਾਲੇ ਵੱਛੇ ਨੂੰ ਜਨਮ, ਦੇਖਣ ਵਾਲਿਆਂ ਦਾ ਲੱਗਾ ਮੇਲਾ, ਦੇਖੋ ਵੀਡੀਓ - ਮੱਝ ਨੇ ਦਿੱਤਾ 2 ਮੂੰਹ ਵਾਲੇ ਵੱਛੇ ਨੂੰ ਜਨਮ
ਰਾਜਸਥਾਨ ਦੇ ਉਦੈਪੁਰ ਜ਼ਿਲ੍ਹੇ ਦੀ ਮਾਵਲੀ ਤਹਿਸੀਲ ਵਿੱਚ ਮੰਗਲਵਾਰ ਨੂੰ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਮੱਝ ਨੇ ਦੋ ਮੂੰਹ ਵਾਲੇ ਵੱਛੇ ਨੂੰ ਜਨਮ ਦਿੱਤਾ ਹੈ। ਜੋ ਕਿ ਹੁਣ ਪਿੰਡ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਮਵਾਲੀ ਦੀ ਥਮਲਾ ਪੰਚਾਇਤ ਵਿੱਚ ਇੱਕ ਮੱਝ ਨੇ 2 ਮੂੰਹ ਵਾਲੇ ਵੱਛੇ ਨੂੰ ਜਨਮ ਦਿੱਤਾ ਹੈ, ਉਸ ਦੇ ਜਨਮ ਤੋਂ ਬਾਅਦ ਉਸ ਨੂੰ ਦੇਖਣ ਲਈ ਪਿੰਡ ਵਾਸੀਆਂ ਦੀ ਭੀੜ ਇਕੱਠੀ ਹੋ ਗਈ। ਫਿਲਹਾਲ ਵੱਛਾ ਪੂਰੀ ਤਰ੍ਹਾਂ ਸਿਹਤਮੰਦ ਦੱਸਿਆ ਜਾ ਰਿਹਾ ਹੈ।