ਬਜਟ 2021-22: ਵਪਾਰੀਆਂ ਨੇ ਸਰਕਾਰ ਵਿਰੁੱਧ ਜ਼ਾਹਰ ਕੀਤਾ ਗੁੱਸਾ - ਪੰਜਾਬ ਸਰਕਾਰ ਵੱਲੋਂ ਅੱਜ ਬਜਟ ਪੇਸ਼ ਕੀਤਾ
ਜਲੰਧਰ: ਪੰਜਾਬ ਸਰਕਾਰ ਵੱਲੋਂ ਅੱਜ ਬਜਟ ਪੇਸ਼ ਕੀਤਾ ਗਿਆ ਹੈ। ਬਜਟ ਵਿੱਚ ਵਪਾਰੀਆਂ ਲਈ ਰਾਹਤ ਦੇ ਐਲਾਨਾਂ ਬਾਰੇ ਈਟੀਵੀ ਭਾਰਤ ਦੀ ਟੀਮ ਨੇ ਵਪਾਰੀ ਵਰਗ ਨਾਲ ਗੱਲਬਾਤ ਕੀਤੀ। ਇਸ ਮੌਕੇ ਵਪਾਰੀਆਂ ਨੇ ਇਹ ਕਿਹਾ ਕਿ ਸਾਰੇ ਵਰਗਾਂ ਲਈ ਬਜਟ ਪਾਸ ਕੀਤਾ ਗਿਆ ਹੈ, ਪਰ ਸਰਕਾਰ ਨੇ ਵਪਾਰੀ ਵਰਗ ਨੂੰ ਕੁੱਝ ਵੀ ਰਾਹਤ ਨਹੀਂ ਦਿੱਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਵਪਾਰੀ ਵਰਗ ਨੂੰ ਪਿੱਛੇ ਹੀ ਰੱਖਿਆ ਹੈ। ਸਿਰਫ਼ ਇੱਕ ਵੈਟ ਵਿੱਚ ਹੀ ਰਾਹਤ ਦਿੱਤੀ ਹੈ। ਬਾਕੀ ਕੁੱਝ ਵੀ ਨਹੀਂ ਮਿਲਿਆ, ਜਿਸ ਕਾਰਨ ਵਪਾਰੀ ਵਰਗ ਸਰਕਾਰ ਨਾਲ ਨਰਾਜ ਹੈ।