BSF ਵੱਲੋਂ ਸ਼ਹੀਦਾਂ ਨੂੰ ਸ਼ਰਧਾਜ਼ਲੀ - BSF pays homage to the martyrs
ਫ਼ਿਰੋਜ਼ਪੁਰ: ਬੀ.ਐੱਸ.ਐੱਫ (BSF) ਵੱਲੋਂ ਆਜ਼ਾਦੀ ਦੇ ਅੰਮ੍ਰਿਤ 'ਤੇ ਫਿਟ ਇੰਡੀਆ ਅਤੇ ਹਰ ਘਰ ਤਿਰੰਗਾ ਮਿਸ਼ਨ (Fit India and Every Home Tricolor Mission) ਤਹਿਤ ਦੇਸ਼ ਲਈ ਜਾਨਾਂ ਵਾਰਨ ਵਾਲੇ ਸ਼ਹੀਦ ਜਵਾਨਾਂ ਦੀ ਯਾਦ 'ਚ 14 ਕਿਲੋਮੀਟਰ ਦੀ ਦੌੜ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਬੀ.ਐੱਸ.ਐੱਫ ਦੇ ਜਵਾਨਾਂ ਅਤੇ ਅਧਿਕਾਰੀਆਂ ਨੇ 14 ਕਿਲੋਮੀਟਰ ਦੌੜ ਵਿੱਚ ਹਿੱਸਾ ਲਿਆ। ਫ਼ਿਰੋਜ਼ਪੁਰ ਮੋਗਾ ਰੋਡ ‘ਤੇ ਬੀ.ਐੱਸ.ਐੱਫ ਦੇ ਹੈੱਡਕੁਆਰਟਰ (BSF Headquarters) ਤੋਂ ਸ਼ੁਰੂ ਹੋ ਕੇ ਹੁਸੈਨੀਵਾਲਾ ਬਾਰਡਰ ਤੱਕ ਇਹ ਦੌੜ ਦੌੜੀ ਗਈ। ਇਸ ਦੌੜ ਵਿੱਚ ਪਹਿਲੇ ਸਥਾਨ 'ਤੇ ਆਉਣ ਵਾਲੇ ਸਿਪਾਹੀਆਂ ਅਤੇ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।