ਤਪਦੀ ਗਰਮੀ ਦੇ ਬਾਵਜੂਦ ਸਰਹੱਦ ਦੀ ਨਿਗਰਾਨੀ - patrolling
ਫ਼ਿਰੋਜ਼ਪੁਰ: ਦੇਸ਼ ਭਰ 'ਚ ਗਰਮੀ ਸ਼ਿਖਰਾਂ 'ਤੇ ਹੈ। ਇਸੇ ਭੱਖਦੀ ਗਰਮੀ ਵਿੱਚ ਦੇਸ਼ ਦੀ ਸਰਹੱਦ 'ਤੇ ਤਾਇਨਾਤ ਬੀਐਸਐਫ ਦੇ ਜਵਾਨ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਹੇ ਹਨ। ਬੀਐਸਐਫ ਦੇ ਜਵਾਨ ਕੰਡਿਆਲੀ ਤਾਰ ਦੇ ਨਾਲ ਗਸ਼ਤ ਕਰ ਰਹੇ ਹਨ ਜਿੱਥੇ ਆਮ ਆਦਮੀ ਗਰਮੀ ਵਿੱਚ ਬਾਹਰ ਨਹੀਂ ਨਿਕਲਦਾ ਉੱਥੇ ਹੀ ਇਹ ਜਵਾਨ ਗਰਮ ਮਿੱਟੀ 'ਚ ਦੇਸ਼ ਦੀ ਸੁਰੱਖਿਆ ਲਈ ਗਸ਼ਤ ਕਰ ਰਹੇ ਹਨ। ਇਨ੍ਹਾਂ ਜਵਾਨਾਂ ਦੇ ਜਜ਼ਬੇ ਨੂੰ ਸਲਾਮ ਹੈ।