ਅਟਾਰੀ ਵਾਹਗਾ ਸਰਹੱਦ ’ਤੇ BSF ਨੇ ਪਾਕਿ ਰੇਂਜਰਜ਼ ਨੂੰ ਇਸ ਤਰ੍ਹਾਂ ਦਿੱਤੀ ਬਕਰ ਈਦ ਦੀ ਵਧਾਈ - eid al adha at Attari Wagah border
ਅੰਮ੍ਰਿਤਸਰ: ਪੂਰੇ ਦੇਸ਼ ਵਿੱਚ ਬਕਰ ਈਦ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ ਹੈ। ਉਥੇ ਹੀ ਭਾਰਤ ਪਾਕਿ ਸੀਮਾ ਵਾਹਗਾ ਬਾਰਡਰ ਵਿਖੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਵੀ ਭਾਰਤ ਵੱਲੋਂ ਪਾਕਿਸਤਾਨੀ ਰੇਂਜਰਸ ਨੂੰ ਮਿਠਾਈਆਂ ਦੇ ਕੇ ਈਦ ਦੀ ਵਧਾਈ ਦਿੱਤੀ ਗਈ। ਇਸ ਮੌਕੇ ਬੀਐਸਐਫ ਅਧਿਕਾਰੀ ਨੇ ਦੱਸਿਆ ਕਿ ਤਿਉਹਾਰ ਆਪਸੀ ਭਾਈਚਾਰਕ ਸਾਂਝ ਅਤੇ ਸਦਭਾਵਨਾ ਦਾ ਪ੍ਰਤੀਕ ਹੁੰਦੇ ਹਨ ਜਿਸਦੇ ਚਲਦੇ ਵਾਹਗਾ ਸਰਹੱਦ ’ਤੇ ਪਾਕਿ ਰੇਂਜਰਸ ਨੂੰ ਬਕਰ ਈਦ ਦੀ ਵਧਾਈ ਦਿੰਦਿਆ ਉਨ੍ਹਾਂ ਨੂੰ ਮਿਠਾਈ ਅਤੇ ਫਲ ਭੇਟ ਕੀਤੇ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਇਹ ਭਾਈਚਾਰਕ ਸਾਂਝ ਇਸੇ ਤਰ੍ਹਾਂ ਕਾਇਮ ਰਹੇ।