ਅੰਮ੍ਰਿਤਸਰ: ਬੀਆਰਟੀਐਸ ਮੁਲਾਜ਼ਮਾਂ ਵੱਲੋਂ ਧਰਨਾ - ਲੋਕਲ ਬੱਸਾਂ ਬੀਆਰਟੀਐਸ
ਅੰਮ੍ਰਿਤਸਰ ਵਿੱਚ ਚਲਦੀਆਂ ਲੋਕਲ ਬੀਆਰਟੀਐਸ ਬੱਸਾਂ ਦੇ ਮੁਲਾਜ਼ਮਾਂ ਨੇ ਧਰਨਾ ਪ੍ਰਰਦਸ਼ਨ ਕਰਦਿਆਂ ਸਰਕਾਰ ਵਿਰੁੱਧ ਜੰਮ ਕੇ ਗੁੱਸਾ ਜ਼ਾਹਰ ਕੀਤਾ। ਉਨ੍ਹਾਂ ਨੂੰ ਪਿਛਤੇ 2-3 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ ਹਨ ਜਿਸ ਤੋਂ ਦੁੱਖੀ ਹੋ ਕੇ ਉਹ ਸੜਕਾਂ 'ਤੇ ਉਤਰ ਗਏ ਹਨ। ਮੁਲਾਜ਼ਮਾਂ ਨੇ ਦੱਸਿਆ ਕਿ ਤਨਖ਼ਾਹ ਤਾਂ ਮੁੱਦਾ ਹੈ ਹੀ, ਇਸ ਦੇ ਨਾਲ ਹੀ ਉਨ੍ਹਾਂ ਲਈ ਪੀਣ ਵਾਲੇ ਪਾਣੀ ਤੇ ਬਾਥਰੂਮ ਦੀ ਸਹੂਲਤ ਵੀ ਉਪਲਬਧ ਨਹੀਂ ਹੈ। ਉਨ੍ਹਾਂ ਕਿਹਾ ਕਿ ਬਿਨਾਂ ਤਨਖ਼ਾਹਾਂ ਤੋਂ ਘਰ ਦਾ ਗੁਜ਼ਾਰਾ ਕਰਨਾ ਵੀ ਔਖਾ ਹੋ ਰਿਹਾ ਹੈ।