ਮਾਮੂਲੀ ਵਿਵਾਦ ਦੇ ਚੱਲਦਿਆ ਲੜਕੇ ਨੂੰ ਕਿਡਨੈਪ ਕਰਕੇ ਕੁੱਟਮਾਰ ਕਰਨ ਦੇ ਇਲਜ਼ਾਮ - ਲੜਕੇ ਨੂੰ ਕੀਤਾ ਕਿਡਨੈਪ
ਗੜ੍ਹਸ਼ੰਕਰ ਦੇ ਵਾਰਡ 7 ਵਾਸੀ ਰਾਹੁਲ ਨਾਲ ਮਾਮੂਲੀ ਵਿਵਾਦ ਨੂੰ ਲੈਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਲਾਉਂਦੇ ਹੋਏ ਪੀੜਿਤ ਪਰਿਵਾਰ ਨੇ ਦੱਸਿਆ ਕਿ ਰਾਹੁਲ ਦਾ ਜੋੜਿਆਂ ਮੁਹਲਾਂ ਵਾਸੀਆਂ ਦਾ ਕਿਸੀ ਗੱਲ ਨੂੰ ਲੈਕੇ ਕਾਫ਼ੀ ਦਿਨ ਪਹਿਲਾਂ ਮਾਮੂਲੀ ਵਿਵਾਦ (boy was kidnapped in Garhshankar) ਹੋਇਆ ਸੀ। ਪਰਿਵਾਰ ਨੇ ਦੱਸਿਆ ਰਾਹੁਲ ਆਪਣੀ ਭੈਣ ਨੂੰ ਆਨੰਦਪੁਰ ਸਾਹਿਬ ਰੋਡ 'ਤੇ ਛੱਡਣ ਗਿਆ ਤਾਂ ਉਥੇ ਰਿੱਕੀ, ਲੱਕੀ ਅਤੇ ਹੋਰ ਅੱਧਾ ਦਰਜਨ ਦੇ ਕਰੀਬ ਮੁੰਡਿਆਂ ਨੇ ਉਸ ਨੂੰ ਕਿਡਨੈਪ ਕਰਕੇ, ਉਸ ਨਾਲ ਕੁੱਟਮਾਰ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਉਨ੍ਹਾਂ ਦਾ ਬੇਟਾ ਫਤਿਹਪੁਰ ਰੋਡ਼ ਵਿੱਖੇ ਕੁੱਟਮਾਰ ਕਰਕੇ ਸੁੱਟਿਆ ਹੋਇਆ ਹੈ। ਫਿਲਹਾਲ ਰਾਹੁਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਉੱਧਰ ਦੂਜੇ ਪਾਸੇ ਐਸਐੱਚਓ ਗੜ੍ਹਸ਼ੰਕਰ ਕਰਨੈਲ ਸਿੰਘ ਨੇ ਦੱਸਿਆ ਕਿ ਪੀੜਿਤ ਲੜਕਾ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।