Bomb Blast:ਪੀੜਤ ਪਰਿਵਾਰਾਂ ਸਰਕਾਰ ਖਿਲਾਫ਼ ਕੀਤਾ ਪ੍ਰਦਰਸ਼ਨ - ਰੋਸ ਪ੍ਰਦਰਸ਼ਨ
ਅੰਮ੍ਰਿਤਸਰ: ਥਾਣਾ ਕੰਟੌਨਮੈਟ ਦੀ ਸਫਾਈ ਮੌਕੇ ਮਿਲੇ ਕਬਾੜ ਨੂੰ ਘਰ ਲਿਜਾਣ ਵਾਲੇ ਵਿਅਕਤੀਆਂ ਦੇ ਘਰ ਕਬਾੜ ਵਿਚ ਪਏ ਗਰਨੇਡ (Grenade) ਫਟਣ ਕਾਰਣ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ। ਲਵ ਕੁਸ਼ ਨਗਰ ਇਲਾਕੇ ਦੇ ਲੋਕਾ ਵੱਲੋਂ ਸਰਕਾਰ ਅਤੇ ਪ੍ਰਸ਼ਾਸ਼ਨ ਖਿਲਾਫ ਧਰਨਾ ਲਗਾਇਆ ਗਿਆ ਸੀ।ਉਸ ਸਮੇ ਮੌਕੇ 'ਤੇ ਪਹੁੰਚੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋ ਪਰਿਵਾਰ ਨੂੰ ਦਿਲਾਸਾ ਦਿੰਦੇ ਕਿਹਾ ਸੀ ਕਿ ਦੋਵਾਂ ਪਰਿਵਾਰਾਂ ਦੇ ਇਕ ਮੈਬਰ ਨੂੰ ਸਰਕਾਰੀ ਨੌਕਰੀ (Government job) ਅਤੇ ਦਸ-ਦਸ ਲਖ ਰੁਪਏ ਦੇਣ ਦੀ ਗੱਲ ਕਹੀ ਸੀ ਪਰ 17 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਕਿਸੇ ਨੇ ਇਸ ਪਰਿਵਾਰ ਦੀ ਸਾਰ ਨਹੀ ਲਈ।ਹੁਣ ਪਰਿਵਾਰ ਨੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਇਨਸਾਫ਼ ਦੀ ਮੰਗ ਕੀਤੀ ਹੈ।