ਜਲੰਧਰ ਦੇ ਪਠਾਨਕੋਟ ਹਾਈਵੇ 'ਤੇ ਨੌਜਵਾਨ ਦੀ ਮਿਲੀ ਲਾਸ਼ - ਦੁਰਘਟਨਾ
ਜਲੰਧਰ: ਪਠਾਨਕੋਟ ਹਾਈਵੇ ਉਤੇ ਪੈਂਦੇ ਪਿੰਡ ਬੱਲਾਂ ਦੇ ਨੇੜੇ ਇਕ ਨੌਜਵਾਨ ਲੜਕੇ ਦੀ ਲਾਸ਼ (Corpse) ਮਿਲੀ ਹੈ।ਇਸ ਬਾਰੇ ਪੁਲਿਸ ਅਧਿਕਾਰੀ ਸੁਖਪਾਲ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕਿਸੇ ਨੌਜਵਾਨ (Young) ਲੜਕੇ ਦੀ ਲਾਸ਼ ਸੜਕ ਕਿਨਾਰੇ ਪਈ ਹੈ। ਜਿਸ ਤੋਂ ਬਾਅਦ ਉਹ ਖੁਦ ਮੌਕੇ 'ਤੇ ਪਹੁੰਚੇ।ਉਨ੍ਹਾਂ ਦੱਸਿਆ ਕਿ ਫਿਲਹਾਲ ਲੜਕੇ ਦੀ ਪਹਿਚਾਣ ਹੋ ਗਈ ਅਤੇ ਉਸਦੇ ਘਰਦਿਆਂ ਨੂੰ ਸੂਚਨਾ ਦੇ ਦਿਤੀ ਗਈ ਹੈ।ਪੁਲਿਸ ਮੁਤਾਬਿਕ ਲੜਕੇ ਦੀ ਮੌਤ ਕਿਸੇ ਵਾਹਨ ਨਾਲ ਟੈਕਰਾ ਕੇ ਹੋਈ ਹੈ।ਜਿਸ ਕਰਕੇ ਜਿਸ ਕਰਕੇ ਫਿਲਹਾਲ ਦੁਰਘਟਨਾ ਦਾ ਮਾਮਲਾ ਦਰਜ ਕੀਤਾ ਗਿਆ ਹੈ।