ਸ਼ੱਕੀ ਹਾਲਾਤਾਂ ਵਿਚ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਕਤਲ ਦੇ ਲਾਏ ਇਲਜ਼ਾਮ - amritsar news
ਅੰਮ੍ਰਿਤਸਰ ਦੇ ਪਿੰਡ ਭਕਨਾ ਵਿਚ ਇਕ ਨੌਜਵਾਨ ਦੀ ਦਰਖਤ ਨਾਲ ਲਟਕਦੀ ਲਾਸ਼ ਸ਼ੱਕੀ ਹਾਲਾਤਾਂ 'ਚ ਮਿਲੀ ਹੈ। ਜਿਸ ਨਾਲ ਪਿੰਡ ਵਿਚ ਸਨਸਨੀ ਫੈਲ ਗਈ। ਇਸ ਸਬੰਧੀ ਪਰਿਵਾਰ ਦਾ ਇਲਜ਼ਾਮ ਹੈ ਕਿ ਉਹ ਜ਼ਿੰਮੀਦਾਰ ਦੇ ਮਕਾਨ 'ਚ ਕਿਰਾਏ ਉੇਤੇ ਰਹਿੰਦਾ ਸੀ ਅਤੇ ਉਕਤ ਜ਼ਿੰਮੀਦਾਰ ਉਸ ਨੂੰ ਨਸ਼ਾ ਵੇਚਣ ਲਈ ਮਜਬੂਰ ਸੀ, ਜਿਸ ਤੋਂ ਨੌਜਵਾਨ ਨਸ਼ਾ ਵੇਚਣ ਤੋਂ ਮਨ੍ਹਾਂ ਕਰਦਾ ਸੀ। ਜਿਸ ਉਕਤ ਜ਼ਿੰਮੀਦਾਰ ਵਲੋਂ ਉਨ੍ਹਾਂ ਦੇ ਪੁੱਤ ਦਾ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਪੁਲਿਸ ਦਾ ਕਹਿਣਾ ਕਿ ਉਨ੍ਹਾਂ ਨੂੰ ਗੁੰਮਸ਼ੁਦਗੀ ਦੀ ਰਿਪੋਰਟ ਮਿਲੀ ਸੀ, ਜਿਸ ਤੋਂ ਬਾਅਦ ਨੌਜਵਾਨ ਦੀ ਲਾਸ਼ ਦਰਖਤ ਨਾਲ ਲਟਕਦੀ ਮਿਲੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜੋ ਵੀ ਇਸ ਮਾਮਲੇ ਵਿਚ ਮੁਲਜ਼ਮ ਪਾਇਆ ਗਿਆ,ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।