1 ਹਫ਼ਤੇ ਤੋਂ ਗੁੰਮਸ਼ੁਦਾ ਔਰਤ ਦੀ ਭੇਦਭਰੇ ਹਾਲਾਤਾਂ 'ਚ ਮਿਲੀ ਲਾਸ਼ - ਮ੍ਰਿਤਕ ਦਾ ਨਾਂਅ ਅੰਗਰੇਜ਼ ਕੌਰ
ਫਿਰੋਜ਼ਪੁਰ: ਪਿਛਲੇ ਕੁੱਝ ਦਿਨਾਂ ਤੋਂ ਗੁੰਮ ਹੋਈ ਮਹਿਲਾ ਦੀ ਭੇਦ-ਭਰੇ ਹਲਾਤ ਵਿੱਚ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦਾ ਨਾਂਅ ਅੰਗਰੇਜ਼ ਕੌਰ ਹੈ ਤੇ ਇਹ ਪਿੰਡ ਠੱਠਾ ਦੇ ਰਹਿਣ ਵਾਲੇ ਸੀ ਜੋ ਕਿ ਆਪਣੀ ਕੁੜੀ ਨੂੰ ਮਿਲਣ ਗਈ ਸੀ, ਨਾਂ ਘਰ ਪਹੁੰਚੀ ਤੇ ਨਾਂ ਹੀ ਆਪਣੀ ਕੁੜੀ ਕੋਲ ਪਹੁੰਚੀ। ਪਰਿਵਾਰ ਵੱਲੋਂ ਤਲਾਸ਼ ਕਰਨ ਤੋਂ ਬਾਅਦ ਮੱਲਾਂਵਾਲਾ ਰੋਡ ਪਿੰਡ ਕੋਠੇ ਗਾਦੜੀ ਵਾਲਾ ਦੇ ਸੜਕ ਕਿਨਾਰੇ ਲਾਸ਼ ਮਿਲੀ। ਪਰਿਵਾਰਕ ਮੈਂਬਰਾ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।