ਟਰੱਕ ਯੂਨੀਅਨ 'ਚ ਝੜਪ ਦੌਰਾਨ ਚੱਲੀਆਂ ਕਿਰਚਾਂ, 1 ਜ਼ਖਮੀ - ਟਰੱਕ ਯੂਨੀਅਨ 'ਚ ਖੂਨੀ ਝੜਪ ਦੌਰਾਨ ਚੱਲੀਆਂ ਕਿਰਚਾਂ
ਬਠਿੰਡਾ: ਬਠਿੰਡਾ ਦੀ ਟਰੱਕ ਯੂਨੀਅਨ ਵਿਚ ਅੱਜ ਇਕ ਨੌਜਵਾਨ ਦੇ ਕਿਰਚਾਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਹੈ। ਜ਼ਖਮੀ ਨੌਜਵਾਨ ਦਾ ਕਹਿਣਾ ਸੀ ਕਿ ਉਹ ਆਪਣਾ ਨੰਬਰ ਲਾਉਣ ਗਿਆ ਸੀ, ਇਸ ਦੌਰਾਨ ਕੁਝ ਲੋਕਾਂ ਵੱਲੋਂ ਉਸ ਤੇ ਕਿਰਚਾਂ ਨਾਲ ਹਮਲਾ ਕਰ ਦਿੱਤਾ ਗਿਆ। ਜ਼ਖਮੀ ਨੌਜਵਾਨ ਨੂੰ ਦਾਖ਼ਲ ਕਰਵਾਉਣ ਆਏ ਸਾਥੀਆਂ ਦਾ ਕਹਿਣਾ ਹੈ ਕਿ ਕੁਝ ਲੋਕਾਂ ਵੱਲੋਂ ਸ਼ਰ੍ਹੇਆਮ ਟਰੱਕ ਯੂਨੀਅਨ ਵਿੱਚ ਧੱਕੇਸ਼ਾਹੀ ਕਰ ਰਹੇ ਹਨ ਅਤੇ ਅੱਜ ਇਸੇ ਗੁੰਡਾਗਰਦੀ ਦੇ ਚੱਲਦਿਆਂ ਇਨ੍ਹਾਂ ਵੱਲੋਂ ਨੌਜਵਾਨ ਤੇ ਕਿਰਚਾਂ ਚਲਾਈਆਂ ਗਈਆਂ ਹਨ। ਇਥੇ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਟਰੱਕ ਯੂਨੀਅਨ ਪੰਜਾਬ ਸਰਕਾਰ ਵੱਲੋਂ ਬਹਾਲ ਕੀਤੀਆਂ ਗਈਆਂ ਸਨ। ਉਧਰ ਹਸਪਤਾਲ ਦੇ ਐਮਰਜੈਂਸੀ ਤੇ ਤਾਇਨਾਤ ਡਾ. ਰਮਨਦੀਪ ਨੇ ਦੱਸਿਆ ਕਿ ਮਰੀਜ਼ ਦੀ ਹਾਲਤ ਸਥਿਰ ਹੈ ਫਿਲਹਾਲ ਇਲਾਜ ਚੱਲ ਰਿਹਾ ਹੈ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।