ਹੁਸ਼ਿਆਰਪੁਰ 'ਚ ਸਮਾਜ ਸੇਵੀ ਸੰਸਥਾਵਾਂ ਵੱਲੋਂ ਲਗਾਇਆ ਖੂਨਦਾਨ ਕੈਂਪ - ਹੁਸ਼ਿਆਰਪੁਰ ਟਚ ਸਮਾਜ ਸੇਵੀ ਸੰਸਥਾਵਾਂ ਵੱਲੋਂ ਲਗਾਇਆ ਬਲੱਡ ਕੈਂਪ
ਹੁਸ਼ਿਆਰਪੁਰ: ਫਿੱਟ ਬਾਈਕਰ ਕਲੱਬ ਆਰਗੇਨਾਈਜੇਸ਼ਨ ਹੁਸ਼ਿਆਰਪੁਰ ਵੱਲੋਂ ਸਚਦੇਵਾ ਸਟੋਕ ਦੀ ਮਦਦ ਨਾਲ ਬਲੱਡ ਕੈਂਪ ਲਗਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵੱਜੋਂ ਐਸਡੀਐਮ ਹੁਸ਼ਿਆਰਪੁਰ ਨੇ ਸ਼ਿਰਕਤ ਕੀਤੀ ਗਈ। ਉਨ੍ਹਾਂ ਫਿੱਟ ਬਾਈਕਰ ਕਲੱਬ ਦੀ ਸ਼ਲਾਘਾ ਕਰਦਿਅ ਕਿਹਾ ਕਿ ਇਹੋ ਜਿਹੇ ਉਪਰਾਲੇ ਨਾਲ ਕਿਸੇ ਨੂੰ ਨਵਾਂ ਜੀਵਨ ਦਾਨ ਮਿਲ ਸਕਦਾ ਹੈ ਕਿਉਂਕਿ ਖ਼ੂਨਦਾਨ ਇੱਕ ਮਹਾਨਦਾਨ ਹੈ। ਇਸ ਮੌਕੇ ਪਰਮਜੀਤ ਸਚਦੇਵਾ ਨੇ ਕਿਹਾ ਕਿ ਵਰਕਰ ਕਲੱਬ ਅਤੇ ਸਚਦੇਵਾ ਸਟੋਕ ਵੱਲੋਂ ਪਹਿਲਾਂ ਵੀ ਬਲੱਡ ਕੈਂਪ ਲਗਾਏ ਜਾ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਉਪਰਾਲੇ ਕੀਤੇ ਜਾਣਗੇ।