ਕਿਸਾਨਾਂ 'ਤੇ ਹੋਏ ਨਾਜਾਇਜ਼ ਪਰਚੇ ਰੱਦ ਕੀਤੇ ਜਾਣ: ਰਾਜੇਵਾਲ - ਪ੍ਰੈੱਸ ਕਲੱਬ
ਜਲੰਧਰ: ਪ੍ਰੈੱਸ ਕਲੱਬ ਵਿੱਚ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਵਿੱਚ ਉਨ੍ਹਾਂ ਕਿਹਾ ਕਿ ਕਿਸਾਨਾਂ 'ਤੇ ਨਾਜਾਇਜ਼ ਹੋਏ 307 ਦੇ ਪਰਚਿਆਂ ਨੂੰ 6 ਜਨਵਰੀ ਤੱਕ ਰੱਦ ਨਹੀਂ ਕੀਤਾ ਗਿਆ ਤਾਂ ਕਿਸਾਨ ਯੂਨੀਅਨ ਰਾਜੇਵਾਲ ਜਲੰਧਰ ਜ਼ਿਲ੍ਹੇ ਦੇ ਸਾਰੀਆਂ ਸੜਕਾਂ ਨੂੰ 6 ਅਤੇ 7 ਜਨਵਰੀ ਨੂੰ ਜਾਮ ਕਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰੇਗੀ। ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬੀਜੇਪੀ ਦੇ ਕਈ ਲੀਡਰ ਕਿਸਾਨਾਂ ਦੇ ਸੰਘਰਸ਼ ਨੂੰ ਪਿਕਨਿਕ ਕਹਿ ਰਹੇ ਹਨ ਜਿਸ ਬਾਰੇ ਸਰਕਾਰ ਕੁੱਝ ਵੀ ਨਹੀਂ ਬੋਲ ਰਹੀ ਹੈ। ਕਿਸਾਨ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ ਤੇ ਉਨ੍ਹਾਂ 'ਤੇ ਨਾਜਾਇਜ਼ 307 ਦੇ ਤਹਿਤ ਨਾਜਾਇਜ਼ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਜੇ ਆਪਣਾ ਰੋਸ ਪ੍ਰਦਰਸ਼ਨ ਕਰਨ ਉੱਤੇ ਅਜਿਹੀਆਂ ਧਾਰਾਵਾਂ ਲੱਗਦੀਆਂ ਹਨ ਤੇ ਉਹ ਵੀ ਰੋਸ ਪ੍ਰਦਰਸ਼ਨ ਲਈ ਤਿਆਰ ਹਨ।