ਮੋਗਾ ਤੋਂ ਦਿੱਲੀ 100 ਟਰਾਲੀਆਂ ਲੈ ਕੇ ਜਾਵੇਗੀ ਬੀਕੇਯੂ ਕਾਦੀਆਂ: ਹਰਮੀਤ ਸਿੰਘ - ਪੰਜਾਬ 'ਚ 8 ਮਾਰਗਾਂ ਰਾਹੀਂ ਦਿੱਲੀ ਵੱਲ ਨੂੰ ਕੂਚ ਕਰਨਗੀਆਂ
ਮੋਗਾ: ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ 1 ਵਿਸ਼ੇਸ਼ ਮੀਟਿੰਗ ਸ਼ੁੱਕਰਵਾਰ ਨੂੰ ਮੋਗਾ ਦੇ ਨੇਚਰ ਪਾਰਕ ਵਿੱਚ ਹੋਈ। ਇਸ ਮੀਟਿੰਗ 'ਚ ਸੂਬਾ ਪੱਧਰੀ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ 26 ਅਤੇ 27 ਨੂੰ ਦਿੱਲੀ ਲਈ ਚਾਲੇ ਪਾਉਣਗੇ ਅਤੇ ਇਸ ਦੌਰਾਨ ਉਹ ਆਪਣੇ ਨਾਲ ਟਰਾਲੀਆਂ ਵਿੱਚ 1 ਮਹੀਨੇ ਤੱਕ ਦਾ ਰਾਸ਼ਨ ਵੀ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਟਰਾਲੀਆਂ ਵਿੱਚ ਹੀ ਕਿਸਾਨ ਗੱਦੇ ਰੱਖ ਕੇ ਰਾਤ ਕੱਟਣ ਲਈ ਆਪਣਾ ਘਰ ਬਣਾਉਣਗੇ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਨੇ ਕਿਹਾ ਕਿ 26 ਅਤੇ 27 ਨਵੰਬਰ ਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ ਪੰਜਾਬ 'ਚ 8 ਮਾਰਗਾਂ ਰਾਹੀਂ ਦਿੱਲੀ ਵੱਲ ਨੂੰ ਕੂਚ ਕਰਨਗੀਆਂ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਨਾਲ 1 ਮਹੀਨੇ ਤੱਕ ਦਾ ਰਾਸ਼ਨ ਲੈ ਕੇ ਜਾਣਗੇ ਅਤੇ ਜਿੱਥੇ ਵੀ ਰਸਤੇ ਵਿੱਚ ਕਿਸਾਨਾਂ ਨੂੰ ਰੋਕਿਆ ਗਿਆ ਕਿਸਾਨ ਉੱਥੇ ਹੀ ਸ਼ਾਂਤਮਈ ਢੰਗ ਨਾਲ ਧਰਨਾ ਲਗਾ ਕੇ ਬੈਠ ਜਾਣਗੇ।