ਬੀਕੇਯੂ ਏਕਤਾ ਉਗਰਾਹਾਂ ਨੇ ਮੋਦੀ ਤੇ ਭਾਜਪਾ ਆਗੂ ਸੰਦੀਪ ਮਲਾਣਾ ਦਾ ਫੂਕਿਆ ਪੁਤਲਾ - ਅਰਥੀ ਸਾੜਕੇ ਰੋਸ ਪ੍ਰਦਰਸ਼ਨ
ਸੰਗਰੂਰ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋ ਲਹਿਰਾਗਾਗਾ ਦੇ ਮੂਨਕ ਵਿੱਚ ਮੋਦੀ ਸਰਕਾਰ ਅਤੇ ਭਾਜਪਾ ਆਗੂ ਸੰਦੀਪ ਮਲਾਣਾ ਦਾ ਕਿਸਾਨਾਂ ਨੇ ਪੁਤਲਾ ਫੂਕ ਰੋਸ ਪ੍ਰਦਰਸ਼ਨ ਕੀਤਾ। ਬੀਜੇਪੀ ਦੇ ਆਈਟੀ ਵਿੰਗ ਸੰਦੀਪ ਮਲਾਣਾ ਦੇ ਘਰ ਬਹਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਆਗੂਆਂ ਦਾ ਕਹਿਣਾ ਹੈ ਕੇ ਲਗਾਤਾਰ ਬੀਜੇਪੀ ਦੇ ਲੀਡਰਾਂ ਵੱਲੋਂ ਵਿਵਾਦਤ ਬਿਆਨ ਦਿੱਤੇ ਜਾਂਦੇ ਹਨ। ਉਥੇ ਹੀ ਭਾਜਪਾ ਦੇ ਆਗੂ ਨੇ ਕਿਸਾਨਾਂ ਨੂੰ ਨਕਸਲਵਾਦੀ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨਾਲ ਜੁੜੀ ਹੋਣ ਦੀ ਗੱਲ ਆਖੀ ਹੈ। ਇਸ ਦੇ ਚੱਲਦੇ ਕਿਸਾਨ ਜਥੇਬੰਦੀਆਂ ਨੇ ਭਾਜਪਾ ਆਗੂ ਦੇ ਘਰ ਦੇ ਬਾਹਰ ਉਸ ਦੀ ਅਰਥੀ ਸਾੜਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ।