ਬੀਜੇਪੀ ਦਾ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ - ਪੰਜਾਬ ਸਰਕਾਰ
ਮਾਲੇਰਕੋਟਲਾ: ਸ਼ਹਿਰ ਦੇ ਵਿੱਚ ਬੀਜੇਪੀ ਦੇ ਸ਼ਹਿਰੀ ਪ੍ਰਧਾਨ, ਪਾਰਟੀ ਆਗੂਆਂ ਤੇ ਮਹਿਲਾਵਾਂ ਪ੍ਰਧਾਨ ਵੱਲੋਂ ਕਾਂਗਰਸ (Congress) ਪਾਰਟੀ ਖ਼ਿਲਾਫ਼ (Against) ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਡਿਪਟੀ ਕਮਿਸ਼ਨਰ ਦਫ਼ਤਰ (Deputy Commissioner's Office) ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੀਜੇਪੀ ਦੇ ਸ਼ਹਿਰੀ ਪ੍ਰਧਾਨ ਅਮਨ ਥਾਪਰ ਤੇ ਵਿਨੋਦ ਜੈਨ ਨੇ ਕਿਹਾ, ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਤੋਂ ਪਹਿਲਾਂ ਜੋ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਸਨ। ਉਨ੍ਹਾਂ ਵਿੱਚੋਂ ਹਾਲੇ ਤੱਕ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਇਨ੍ਹਾਂ ਬੀਜੇਪੀ ਆਗੂਆਂ ਨੇ 1975 ਵਿੱਚ ਕਾਂਗਰਸ ਦੇ ਕਾਰਜ ਕਾਲ ਵਿੱਚ ਦੇਸ਼ ਵਿੱਚ ਲੱਗੀ ਐਮਰਜੈਂਸੀ ਨੂੰ ਲੈਕੇ ਵੀ ਉਸ ਸਮੇਂ ਦੀ ਕਾਂਗਰਸ ਸਰਕਾਰ ‘ਤੇ ਤੰਜ ਕੰਸੇ, ਕਿਹਾ ਕਾਂਗਰਸ ਦੀਆਂ ਗਲਤ ਨੀਤੀਆਂ ਕਰਕੇ ਦੇਸ਼ ਨੂੰ ਬਹੁਤ ਨੁਕਾਸਨ ਚੁੱਕਣਾ ਪਿਆ ਹੈ।