ਪੰਜਾਬ

punjab

ETV Bharat / videos

ਭਾਜਪਾ ਯੁਵਾ ਮੋਰਚੇ ਨੇ ਰਵਨੀਤ ਬਿੱਟੂ ਦਾ ਸਾੜਿਆ ਪੁਤਲਾ - ਕੇਂਦਰ ਸਰਕਾਰ ਵੱਲੋਂ 3 ਖੇਤੀ ਕਾਨੂੰਨ

By

Published : Dec 31, 2020, 4:22 PM IST

ਫ਼ਰੀਦਕੋਟ: ਕੇਂਦਰ ਸਰਕਾਰ ਵੱਲੋਂ 3 ਖੇਤੀ ਕਾਨੂੰਨ ਲਾਗੂ ਕੀਤੇ ਗਏ ਸਨ। ਉਸ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਗਰਮਾ ਚੁੱਕੀ ਹੈ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ 1 ਦੂਜੇ ਉਪਰ ਸ਼ਬਦੀ ਬਿਆਨਾਂ 'ਤੇ ਵਾਰ ਕਰ ਰਹੇ ਹਨ। ਇਸੇ ਤਹਿਤ ਹੀ ਦਿੱਲੀ ਬੈਠੇ ਧਰਨੇ ਵਿੱਚ ਬੈਠੇ ਕਿਸਾਨਾਂ ਨੂੰ ਲੈ ਕੇ ਰਵਨੀਤ ਸਿੰਘ ਬਿੱਟੂ ਵੱਲੋਂ ਭਾਜਪਾ 'ਤੇ ਤਿੱਖੇ ਸਵਾਲ ਕੀਤੇ ਗਏ ਅਤੇ ਬੀਜੇਪੀ ਉਪਰ ਹੋ ਰਹੇ ਹਮਲਿਆਂ ਦੀ ਜਿੰਮੇਵਾਰੀ ਵੀ ਲਈ ਹੈ। ਇਸ ਤੋਂ ਬਾਅਦ ਬੀਜੇਪੀ ਵਰਕਰ ਭੜਕੇ ਅਤੇ ਉਨ੍ਹਾਂ ਨੇ ਫ਼ਰੀਦਕੋਟ ਵਿੱਚ ਰਵਨੀਤ ਸਿੰਘ ਬਿੱਟੂ ਦਾ ਪੁਤਲਾ ਫੂਕ ਕੇ ਰੋਸ਼ ਪ੍ਰਦਰਸ਼ਨ ਕੀਤਾ।

ABOUT THE AUTHOR

...view details