ਭਾਜਪਾ ਵਰਕਰਾਂ ਨੇ ਰੈਲੀ 'ਚ ਫੜਿਆ ਚੋਰ, ਕੀਤਾ ਪੁਲਿਸ ਦੇ ਹਵਾਲੇ - ਸਿਵਲ ਹਸਪਤਾਲ
ਜਲੰਧਰ: ਭਾਜਪਾ ਦੀ ਰੈਲੀ ਦੌਰਾਨ 1 ਨੌਜਵਾਨ ਵੱਲੋਂ ਭਾਜਪਾ ਵਰਕਰਾਂ ਦੇ ਪਰਸ ਤੇ ਮੋਬਾਇਲ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਭਾਜਪਾ ਵਰਕਰਾਂ ਵੱਲੋਂ ਚੋਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਭਾਜਪਾ ਵਰਕਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਚੋਰ ਨੂੰ ਰੰਗੇ ਹੱਥੀਂ ਫੜ ਲਿਆ ਹੈ ਅਤੇ ਇਸ ਦੇ ਨਾਲ ਆਏ 3 ਨੌਜਵਾਨ ਉਥੋਂ ਭੱਜ ਗਏ। ਦੂਜੇ ਪਾਸੇ ਜਦੋਂ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ 1 ਚੋਰ ਲੋਕਾਂ ਵੱਲੋਂ ਕੁੱਟਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਚੋਰ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।