ਰਾਜਵਰਧਨ ਰਾਠੌਰ ਤੇ ਸ਼ਵੇਤ ਮਲਿਕ ਨੇ ਮੋਦੀ ਸਰਕਾਰ ਦੀਆਂ ਗਿਣਾਈਆਂ ਪ੍ਰਾਪਤੀਆਂ - ਭਾਜਪਾ ਪ੍ਰਧਾਨ ਸ਼ਵੇਤ ਮਲਿਕ
ਭਾਜਪਾ ਦੇ ਸਾਂਸਦ ਅਤੇ ਸਾਬਕਾ ਕੇਂਦਰੀ ਮੰਤਰੀ ਰਾਜਵਰਧਨ ਰਾਠੌਰ ਅਤੇ ਪੰਜਾਬ ਦੇ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਸ਼ੁਕਰਵਾਰ ਨੂੰ ਲੁਧਿਆਣਾ ਪੁੱਜੇ। ਇਸ ਮੌਕੇ ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਹਾਲਾਤਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਰਾਜਵਰਧਨ ਰਾਠੌਰ ਨੇ ਕਿਹਾ ਪੂਰਾ ਦੇਸ਼ ਵਿਕਾਸ ਦੀ ਲਹਿਰ ਵਿੱਚ ਦੌੜ ਰਿਹਾ ਹੈ। ਰਾਜਵਰਧਨ ਰਾਠੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਹੁਣ ਮੁੜ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫੈਸਲਿਆਂ ਕਰਕੇ ਵਿਕਾਸ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਵਿਕਾਸ ਤੋਂ ਪਿੱਛੇ ਨਹੀਂ ਰਹੇਗਾ, ਪੰਜਾਬ ਦਾ ਵੀ ਹੋਰਨਾਂ ਸੂਬਿਆਂ ਦੇ ਵਾਂਗ ਪੂਰਨ ਵਿਕਾਸ ਕੀਤਾ ਜਾਵੇਗਾ।